ਫ਼ਤਿਹਗੜ੍ਹ ਸਾਹਿਬ ਵਿਖੇ ਨਹੀਂ ਦਿਖਿਆ ਵਪਾਰੀਆਂ ਦੇ ਭਾਰਤ ਬੰਦ ਦਾ ਅਸਰ - ਫ਼ਤਿਹਗੜ੍ਹ ਸਾਹਿਬ
ਫ਼ਤਹਿਗੜ੍ਹ ਸਾਹਿਬ: ਜੀਐੱਸਟੀ ਸਿਸਟਮ ਪ੍ਰਣਾਲੀ ਦੀ ਮੌਜੂਦਾ ਸਥਿਤੀ ਦੇ ਵਿਰੋਧ ’ਚ ਵਪਾਰੀਆਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਫਤਿਹਗੜ੍ਹ ਸਾਹਿਬ ਵਿੱਚ ਅਸਰ ਦੇਖਣ ਨੂੰ ਨਹੀਂ ਮਿਲਿਆ। ਬਾਜ਼ਾਰਾਂ ਰੋਜ਼ਾਨਾ ਵਾਂਗ ਖੁੱਲ੍ਹੇ। ਵਪਾਰ ਮੰਡਲ ਅਤੇ ਆਇਰਲ ਸਕਰੈਪ ਟ੍ਰੇਡਰਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸਕੱਤਰ ਵਰਿੰਦਰ ਰਤਨ ਨੇ ਕਿਹਾ ਕਿ ਜਨਵਰੀ 2021 ’ਚ ਜੀਐੱਸਟੀ ਵਿਭਾਗ ਵਲੋਂ ਵਪਾਰੀਆਂ ਖ਼ਿਲਾਫ਼ 2-3 ਅਜਿਹੀਆਂ ਸੋਧਾਂ ਕੀਤੀਆਂ ਗਈਆਂ ਜਿਸ ਨਾਲ ਆਉਣ ਵਾਲੇ ਸਮੇਂ ’ਚ ਕਾਰੋਬਾਰ ਬੁਰੀ ਤਰ੍ਹਾਂ ਤਬਾਹ ਹੋ ਜਾਣਗੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜੀਐੱਸਟੀ ’ਚ ਜੋ ਸੋਧਾਂ ਕੀਤੀਆਂ ਗਈਆਂ ਹਨ ਉਨ੍ਹਾਂ ਨੂੰ ਵਾਪਸ ਲਿਆ ਜਾਵੇ ਤਾਂ ਕਿ ਕਾਰੋਬਾਰ ਮੁੜ ਤੋਂ ਚੱਲ ਸਕਣ।