ਪੜ੍ਹੇ ਲਿਖੇ ਦਿੱਲੀ ਵਾਸੀਆਂ ਨੇ ਕੰਮ ਨੂੰ ਵੇਖਦੇ ਹੋਏ ਪਾਈ ਵੋਟ: ਭਗਵੰਤ ਮਾਨ - ਆਮ ਆਦਮੀ ਪਾਰਟੀ
ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਲਈ ਹੋਈ ਵੋਟਿੰਗ ਤੋਂ ਬਾਅਦ ਜੋ ਐਗਜ਼ਿਟ ਪੋਲ ਆਏ ਹਨ ਉਹ ਆਮ ਆਦਮੀ ਪਾਰਟੀ ਦੇ ਹੱਕ 'ਚ ਹਨ। ਐਗਜ਼ਿਟ ਪੋਲ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਦਿੱਲੀ ਦੀ ਸਿਆਸਤ 'ਚ ਆਮ ਆਦਮੀ ਪਾਰਟੀ ਦੀ ਮੁੜ ਵਾਪਸੀ ਦੀ ਉਮੀਦ ਹੈ, ਉਥੇ ਹੀ ਦੂਜੀ ਸਿਆਸੀ ਪਾਰਟੀਆਂ 'ਚ ਐਗਜ਼ਿਟ ਪੋਲ ਦੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੀਆਂ ਪਰੇਸ਼ਾਨੀਆਂ ਵਧਾ ਦਿੱਤੀਆ ਹਨ। ਇਸ ਮੌਕੇ ਸੰਗਰੂਰ ਤੋਂ ਸਾਂਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਐਗਜ਼ਿਟ ਪੋਲ ਤਾਂ ਵੋਟਾਂ ਤੋਂ ਬਾਅਦ ਸਾਹਮਣੇ ਆਏ ਹਨ, ਪਰ ਉਨ੍ਹਾਂ ਨੂੰ ਤਾਂ ਪਹਿਲਾ ਹੀ ਪਤਾ ਸੀ ਕਿ ਦਿੱਲੀ 'ਚ ਆਪ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਸਾਰੇ ਲੋਕ ਪੜ੍ਹੇ ਲਿਖੇ ਹਨ ਤੇ ਉਨ੍ਹਾਂ ਸਰਕਾਰ ਦੇ ਪਿਛਲੇ ਪੰਜ ਸਾਲ ਦੇ ਕੰਮਾਂ ਨੂੰ ਵੇਖਦੇ ਹੋਏ ਵੋਟ ਪਾਈ ਹੈ। ਦੱਸਣਯੋਗ ਹੈ ਕਿ ਦਿੱਲੀ 'ਚ ਸ਼ਨੀਵਾਰ ਨੂੰ ਵੋਟਾਂ ਪਈਆਂ ਹਨ। ਇਸ ਵਾਰ ਦਿੱਲੀ 'ਚ ਤਕਰੀਬਨ 57.06 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। 11 ਫਰਵਰੀ ਨੂੰ ਦਿੱਲੀ ਚੋਣਾਂ ਦੇ ਨਤੀਜੇ ਸਾਹਮਣੇ ਆਉਣਗੇ।