ਕਣਕ-ਝੋਨਾ ਨਹੀਂ ਬਲਕਿ ਸਾਰੀਆਂ ਫ਼ਸਲਾਂ ਦਾ ਕਿਸਾਨਾਂ ਨੂੰ ਮਿਲੇ ਪੂਰਾ ਮੁੱਲ: ਭਗਵੰਤ ਮਾਨ - ਸੰਸਦ ਵਿੱਚ ਭਗਵੰਤ ਮਾਨ ਦਾ ਭਾਸ਼ਣ
ਲੋਕਾ ਸਭਾ ਸ਼ੈਸਨ ਵਿੱਚ ਸੰਗਰੂਰ ਤੋਂ ਆਪ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਬੋਲਦਿਆਂ ਕਿਹਾ ਕਿ ਪੰਜਾਬ ਸੂਬਾ ਖੇਤੀਬਾੜੀ 'ਤੇ ਨਿਰਭਰ ਕਰਦਾ ਹੈ। ਮਾਨ ਨੇ ਕਿਹਾ ਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ ਦਾ ਇੱਕ ਫੈਸਲਾ ਆ ਰਿਹਾ ਹੈ, ਜਿਸ ਵਿੱਚ ਐਫਸੀਆਈ ਕਹਿ ਰਹੀ ਹੈ ਕਿ ਉਹ ਫ਼ਸਲ ਖਰੀਦਣ ਵਿੱਚ 50 ਫੀਸਦੀ ਕਮੀ ਕਰੇਗੀ ਤਾਂ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਕਣਕ ਅਤੇ ਝੋਨੇ ਤੋਂ ਬਿਨਾਂ ਹੋਰ ਫ਼ਸਲਾਂ ਦਾ ਵੀ ਐਮਐਸਪੀ ਦਿੱਤੀ ਜਾਵੇ। ਤਾਂਕਿ ਪੰਜਾਬ ਦਾ ਪਾਣੀ ਵੀ ਬਚੇ ਅਤੇ ਕਿਸਾਨ ਵੀ ਆਤਮ ਨਿਰਭਰ ਹੋ ਸਕੇ।