ਚਾਰਾਂ ਸੀਟਾਂ 'ਤੇ ਜਿੱਤਾਂਗੇ ਚੋਣ: ਭਗਵੰਤ ਮਾਨ - ਜਿੱਥੇ ਇੱਕ ਭਾਸ਼ਾ ਇੱਕ ਰਾਜ
ਪੰਜਾਬ 'ਚ 4 ਵਿਧਾਨਸਭਾ ਹਲਕਿਆਂ 'ਚ ਹੋਣ ਵਾਲੀਆਂ ਜ਼ਿਮਣੀ ਚੋਣਾਂ ਦੇ ਮੱਦੇਨਜ਼ਰ ਮੁਕੇਰੀਆ 'ਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਆਪਣੇ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ। ਮੁਕੇਰੀਆ 'ਚ ਆਮ ਆਦਮੀ ਪਾਰਟੀ ਵੱਲੋ ਗੁਰਧਿਆਨ ਸਿੰਘ ਮੁਲਤਾਨੀ ਚੋਣ ਮੈਦਾਨ 'ਚ ਉੱਤਰੇ ਹਨ। ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਜਿੱਥੇ ਇੱਕ ਭਾਸ਼ਾ ਇੱਕ ਰਾਜ ਦੇ ਵਿਰੁੱਧ ਟਿੱਪਣੀ ਕੀਤੀ, ਉੱਥੇ ਹੀ ਨਫ਼ਰਤ ਦੀ ਰਾਜਨੀਤੀ ਖ਼ਤਮ ਕਰਨ ਦੀ ਗੱਲ ਵੀ ਆਖੀ। ਭਗਵੰਤ ਮਾਨ ਨੇ 4 ਸੀਟਾਂ 'ਤੇ ਜਿੱਤ ਦਾ ਦਾਅਵਾ ਵੀ ਕੀਤਾ।