ਗੁਰਦਾਸ ਮਾਨ ਨੂੰ ਭਗਵੰਤ ਮਾਨ ਨੇ ਮਾਰੇ ਮਹਿਣੇ - Bhagwant Mann news in punjabi
ਪੰਜਾਬੀ ਮਾਂ ਬੋਲੀ ਨੂੰ ਲੈ ਕੇ ਲਗਾਤਾਰ ਵਿਚਾਰ ਚਰਚਾ ਚੱਲ ਰਹੀ ਹੈ ਅਤੇ ਇਸ ਮੁੱਦੇ ਉੱਤੇ ਬੋਲ ਕੇ ਗੁਰਦਾਸ ਮਾਨ ਵਿਵਾਦਾਂ 'ਚ ਫ਼ਸੇ ਹੋਏ ਹਨ। ਸਿਆਸੀ ਆਗੂਆਂ ਵੱਲੋਂ ਲਗਾਤਾਰ ਗੁਰਦਾਸ ਮਾਨ ਨੂੰ ਮਹਿਣੇ ਦਿੱਤੇ ਜਾ ਰਹੇ ਹਨ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸਾਂਸਦ ਭਗਵੰਤ ਮਾਨ ਇੱਕ ਵਾਰ ਮੁੜ ਤੋਂ ਗੁਰਦਾਸ ਮਾਨ ਨੂੰ ਮਹਿਣੇ ਦਿੰਦੇ ਹੋਏ ਨਜ਼ਰ ਆਏ। ਮਾਂ ਬੋਲੀ ਨੂੰ ਲੈ ਕੇ ਹਰ ਪਾਸੇ ਇਹੀ ਇੱਕ ਆਵਾਜ਼ ਸਾਹਮਣੇ ਆਉਂਦੀ ਹੈ ਕਿ ਪੰਜਾਬੀ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ। ਮਾਨ ਨੇ ਕਿਹਾ ਕਿ ਪੰਜਾਬੀ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ ਜੋ ਕਿ ਦੁਨੀਆਂ ਭਰ ਵਿੱਚ ਫੈਲੀ ਹੋਈ ਹੈ। ਭਗਵੰਤ ਮਾਨ ਨੇ ਸਪੱਸ਼ਟ ਕਿਹਾ ਕਿ ਜੇ ਕਿਸੇ ਨੂੰ ਬਦਸੀਸ ਦੇਣੀ ਹੋਵੇ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਜਾ ਤੂੰ ਆਪਣੀ ਮਾਂ ਬੋਲੀ ਭੁੱਲ ਜਾਵੇ। ਇਸ ਲਈ ਪੰਜਾਬੀ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ।