ਇਸ ਵਾਰ ਨਾ ਭਾਜਪਾ ਨਾ ਕਾਂਗਰਸ ਤੀਜਾ ਸਮੀਕਰਣ ਆਵੇਗਾ: ਭਗਵੰਤ ਮਾਨ - BJP
ਲੋਕ ਸਭਾ ਚੋਣਾਂ ਲਈ ਹੋਈ ਵੋਟਿੰਗ ਦੀ ਗਿਣਤੀ ਚੱਲ ਰਹੀ ਹੈ, ਤੇ ਉੱਥੇ ਹੀ ਸਾਰੀਆਂ ਦੀਆਂ ਨਿਗਾਹਾਂ ਵੋਟਾਂ ਦੇ ਨਤੀਜਿਆਂ 'ਤੇ ਟਿਕਿਆਂ ਹੋਈਆਂ ਹਨ। ਉੱਥੇ ਹੀ 'ਆਪ' ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਅੱਜ ਦੇਸ਼ ਨੂੰ ਨਵੀਂ ਸਰਕਾਰ ਮਿਲੇਗੀ। ਪਿਛਲੇ ਦਿਨਾਂ ਤੋਂ ਚੱਲ ਰਹੇ ਸਾਰੇ ਐਗਜ਼ਿਟ ਪੋਲ ਝੂਠੇ ਸਾਬਿਤ ਹੋਣਗੇ। ਇਸ ਵਾਰ ਨਾ ਭਾਜਪਾ, ਨਾਂ ਕਾਂਗਰਸ, ਤੀਜਾ ਸਮੀਕਰਣ ਆਵੇਗਾ।