ਬਿਜਲੀ ਮਾਫੀਆ ਸੁਖਬੀਰ ਨੇ ਬਣਾਇਆ ਸੀ, ਕੈਪਟਨ ਨੇ ਉਸ 'ਚ ਹਿੱਸਾ ਪਾ ਲਿਆ: ਭਗਵੰਤ ਮਾਨ - aap protest against congress
ਪੰਜਾਬ ਵਿੱਚ ਬਿਜਲੀ ਦੀਆਂ ਵਧੀਆਂ ਦਰਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਅੱਜ ਮੁੱਖ ਮੰਤਰੀ ਦੀ ਕੋਠੀ ਦਾ ਘੇਰਾਓ ਕੀਤਾ ਜਾ ਰਿਹਾ ਹੈ। ਇਸ ਦੌਰਾਨ ਆਪ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅਕਾਲੀ ਦਲ ਅਤੇ ਕਾਂਗਰਸ ਉੱਤੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਬਿਜਲੀ ਮਾਫੀਆ ਬਣਾਇਆ ਸੀ ਅਤੇ ਕੈਪਟਨ ਨੇ ਉਸ ਵਿੱਚ ਹਿੱਸਾ ਪਾ ਲਿਆ ਹੈ। ਇਹ ਸਾਰੇ ਰਲੇ ਹੋਏ ਹਨ।