ਮੰਦਰ ਐਕਟ ਨੂੰ ਲੈ ਕੇ ਕੱਢੀ ਜਾ ਰਹੀ ਭਗਵਾਂ ਚੇਤਨਾ ਰੱਥ ਯਾਤਰਾ - ਭਗਵਾਂ ਚੇਤਨਾ ਰੱਥ ਯਾਤਰਾ
ਮੰਦਰ ਐਕਟ ਪਟਿਆਲਾ ਤੋਂ ਸ਼ੁਰੂ ਹੋਈ ਭਗਵਾਂ ਚੇਤਨਾ ਰੱਥ ਯਾਤਰਾ ਕੱਢੀ ਜਾ ਰਹੀ ਹੈ। ਇਸ ਮੌਕੇ ਮਹੰਤ ਰਵੀ ਕਾਂਤ ਮੁਨੀ ਨੇ ਦੱਸਿਆ ਕਿ ਭਗਵਾਂ ਚੇਤਨਾ ਰੱਥ ਯਾਤਰਾ 13 ਅਪ੍ਰੈਲ ਵਿਸਾਖੀ ਵਾਲੇ ਦਿਨ ਤੋਂ ਪਟਿਆਲਾ ਤੋ ਸ਼ੁਰੂ ਹੋਈ ਸੀ ਜੋ ਕਿ ਪੰਜਾਬ ਦੇ 22 ਜ਼ਿਲ੍ਹਿਆਂ ਤੇ 101 ਸ਼ਹਿਰਾਂ ਵਿੱਚੋਂ ਹੁੰਦੇ ਹੋਏ ਮੁਹਾਲੀ ਵਿੱਚ ਸਮਾਪਤ ਕੀਤੀ ਜਾਵੇਗੀ। ਇਸ ਦੌਰਾਨ ਹਿੰਦੂ ਸਮਾਜ ਨੂੰ ਜਾਗਰੂਕ ਕੀਤਾ ਜਾਵੇਗਾ। ਨਾਲ ਹੀ ਹਿੰਦੂ ਮੰਦਰ ਐਕਟ ਦੇ ਸਮਰਥਨ ਵਿੱਚ ਲੋਕਾਂ ਕੋਲੋਂ ਹਸਤਾਖਰ ਕਰਵਾਏ ਜਾਣਗੇ ਅਤੇ ਥਾਂ-ਥਾਂ ਤੇ ਹਿੰਦੂ ਮੰਦਰ ਐਕਟ ਦੇ ਭਗਵੇਂ ਝੰਡੇ ਲਗਾਏ ਜਾਣਗੇ।