ਆਟੋ ਚਾਲਕਾਂ ਨੇ ਸ਼ਹਿਰ 'ਚ ਸੀਐਨਜੀ ਪੰਪ ਲਗਵਾਉਣ ਦੀ ਪ੍ਰਸ਼ਾਸਨ ਨੂੰ ਲਗਾਈ ਗੁਹਾਰ - bhagat singh auto union
ਜਲੰਧਰ: ਸ਼ਹਿਰ ਵਿੱਚ ਭਗਤ ਸਿੰਘ ਆਟੋ ਯੂਨੀਅਨ ਨੇ ਆਟੋ ਚਾਲਕਾਂ ਨਾਲ ਇੱਕ ਮੀਟਿੰਗ ਕੀਤੀ। ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਉੁਨ੍ਹਾਂ ਨੇ ਇਹ ਮੀਟਿੰਗ ਸੀਐਨਜੀ ਦੀ ਗੈਸ ਦੇ ਮੁੱਦੇ ਨੂੰ ਲੈ ਕੇ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਸੀਐਨਜੀ ਗੈੱਸ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸੀਐਨਜੀ ਪੰਪ ਸ਼ਹਿਰ ਵਿੱਚ ਬਣਾਏ ਜਾਣ।