ਭਗਤ ਪੂਰਨ ਸਿੰਘ ਦੇ ਗੇਟ ਨੂੰ ਅਣਪਛਾਤੇ ਨੌਜਵਾਨਾਂ ਵੱਲੋਂ ਤੋੜਿਆ - Bus stand
ਅੰਮ੍ਰਿਤਸਰ: ਬੱਸ ਸਟੈਡ (Bus stand) ਦੇ ਨੇੜੇ ਬਣੇ ਭਗਤ ਪੂਰਨ ਸਿੰਘ ਯਾਦਗਾਰੀ ਗੇਟ (Gat Puran Singh Yadgari Gate) ਨੂੰ ਤੋੜਿਆ ਗਿਆ ਹੈ।ਇਸ ਬਾਰੇ ਭਗਤ ਪੂਰਨ ਸਿੰਘ ਪਿੰਗਲਵਾੜੇ ਦੇ ਮੁੱਖੀ ਬੀਬੀ ਉਪਿੰਦਰਜੀਤ ਕੌਰ ਦਾ ਕਹਿਣਾ ਹੈ ਕਿ ਭਗਤ ਪੂਰਨ ਸਿੰਘ ਨੂੰ ਪੂਰਾ ਸੰਸਾਰ ਜਾਣਦਾ ਹੈ।ਇਹ ਸ਼ਰਾਰਤੀ ਅਨਸਰਾਂ ਵੱਲੋਂ ਜੋ ਵੀ ਘਟਨਾ ਕੀਤੀ ਗਈ ਹੈ ਇਹ ਬੜੀ ਮੰਦਭਾਗੀ ਘਟਨਾ ਹੈ।ਕਾਂਗਰਸੀ ਆਗੂ ਮਿੱਠੂ ਮਦਾਨ ਦਾ ਕਹਿਣਾ ਹੈ ਕਿ ਗੇਟ ਦੀ ਭਾਜਪਾ ਦੇ ਦੋ ਆਗੂਆਂ ਵੱਲੋਂ ਬੇਅਦਬੀ ਕੀਤੀ ਗਈ। ਉਹਨਾਂ ਨੇ ਗੇਟ ਨੂੰ ਤੋੜਿਆ ਗਿਆ। ਜੋ ਕਿ ਸਰਾਸਰ ਗਲਤ ਹੈ। ਇਸਦੇ ਨਾਲ ਹੀ ਇਲਾਕੇ ਦੇ ਲੋਕਾਂ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਚੈਕ ਕੀਤੀ ਜਾ ਰਹੇ ਹਨ।