ਭਦੌੜ ਪੁਲਿਸ ਨੇ ਚਾਈਨਾ ਡੋਰ ਦੇ 12 ਗੱਟੂ ਕੀਤੇ ਬਰਾਮਦ - ਥਾਣਾ ਭਦੌੜ ਦੀ ਪੁਲਿਸ
ਬਰਨਾਲਾ: ਥਾਣਾ ਭਦੌੜ ਦੀ ਪੁਲਿਸ ਨੇ ਵੱਖ-ਵੱਖ ਇਲਾਕਿਆਂ ਵਿੱਚੋਂ ਚਾਈਨਾ ਡੋਰ ਦੇ ਗੱਟੂ ਬਰਾਮਦ ਕੀਤੇ। ਜਾਂਚ ਆਧਿਕਾਰੀ ਨੇ ਦੱਸਿਆ ਕਿ ਭਦੌੜ ਮੁਖ਼ਬਰ ਦੀ ਇਤਲਾਹ 'ਤੇ ਦੋ ਜਗ੍ਹਾ ਛਾਪੇਮਾਰੀ ਕੀਤੀ ਗਈ, ਜਿਥੋਂ ਚਾਈਨਾ ਡੋਰ ਦੇ 12 ਗੱਟੂ ਬਰਾਮਦ ਕੀਤੇ ਗਏ। ਜਾਣਕਾਰੀ ਮੁਤਾਬਕ ਆਜ਼ਾਦ ਭੂਸ਼ਨ ਕਸਬਾ ਭਦੌੜ ਦੀ ਦੁਕਾਨ 'ਤੇ ਰੇਡ ਕੀਤੀ ਗਈ ਤਾਂ ਦੁਕਾਨਦਾਰ 6 ਗੱਟੂਆਂ ਸਮੇਤ ਗ੍ਰਿਫ਼ਤਾਰ ਕੀਤਾ। ਉੱਥੇ ਹੀ ਰਵੀ ਕੁਮਾਰ ਪੁੱਤਰ ਜੀਵਨ ਵਾਸੀ ਭਦੌੜ ਵੀ ਪਿਛਲੇ ਲੰਬੇ ਸਮੇਂ ਤੋਂ ਦੁਕਾਨ 'ਚ ਉਹ ਚਾਈਨਾ ਡੋਰ ਵੇਚਣ ਦਾ ਕੰਮ ਕਰ ਰਿਹਾ ਸੀ ਅਤੇ ਜਦੋਂ ਜਦ ਉਸਦੀ ਦੁਕਾਨ 'ਤੇ ਰੇਡ ਕੀਤੀ ਗਈ ਤਾਂ ਦੁਕਾਨ ਤੋਂ 6 ਗੱਟੂ ਚਾਈਨਾ ਡੋਰ ਦੇ ਬਰਾਮਦ ਹੋਏ।