ਭਦੌੜ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰ ਕੀਤੇ ਕਾਬੂ - barnala latest news
ਬਰਨਾਲਾ: ਭਦੌੜ ਪੁਲਿਸ ਨੇ ਲੁੱਟਾ-ਖੋਹਾਂ ਤੇ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰ ਲਿਆ ਹੈ ਪਰ 4 ਅਜੇ ਕਾਬੂ ਕਰਨੇ ਬਾਕੀ ਹਨ। ਇਸ ਦੀ ਜਾਣਕਾਰੀ ਏ.ਐੱਸ.ਆਈ ਬਲਜੀਤ ਸਿੰਘ ਨੇ ਦਿੱਤੀ। ਏ.ਐੱਸ.ਆਈ ਬਲਜੀਤ ਸਿੰਘ ਨੇ ਕਿਹਾ ਕਿ 30 ਅਗਸਤ ਨੂੰ ਇੰਸਪੈਕਟਰ ਬਲਜੀਤ ਸਿੰਘ ਸੀਆਈਏ ਇੰਚਾਰਜ ਬਰਨਾਲਾ ਦੀ ਸ਼ਿਕਾਇਤ ਉੱਤੇ ਕੁੱਲ ਅੱਠ ਵਿਅਕਤੀਆਂ ਉੱਤੇ ਮੁਕੱਦਮਾ ਨੰਬਰ 106 ਦਰਜ ਕੀਤਾ ਗਿਆ ਹੈ।