ਰੈਲੀ ਤੋਂ ਪਹਿਲਾਂ ਹੀ ਰਾਹੁਲ ਨੂੰ ਕਰਨਾ ਪਿਆ ਵਿਰੋਧ ਸਾਹਮਣਾ - comgress
ਕੋਟਕਪੂਰਾ : ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਅੱਜ ਬਰਗਾੜੀ 'ਚ ਰੈਲੀ ਤੋਂ ਪਹਿਲਾਂ ਹੀ ਉਨ੍ਹਾਂ ਦਾ ਵਿਰੋਧ ਸ਼ੁਰੂ ਹੋਇਆ। ਸਿੱਖ ਜਥੇਬੰਦੀਆਂ ਨੇ ਰਾਹੁਲ ਅਤੇ ਕੈਪਟਨ ਦਾ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਤੁਹਾਨੂੰ ਦੱਸ ਦਈਏ ਕਿ ਬੇਅਦਬੀ ਮਾਮਲੇ 'ਤੇ ਸਿਆਸਤ ਕਰਨ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦਿਤੇ ਜਾਣ 'ਤੇ ਸਿੱਖਾਂ ਨੇ ਵਿਰੋਧ ਕੀਤਾ। ਸ਼ਹਿਰ ਵਿੱਚ ਲੱਗੇ ਕਾਂਗਰਸ ਪਾਰਟੀ ਦੇ ਪੋਸਟਰਾਂ 'ਤੇ ਕੈਪਟਨ ਅਤੇ ਮੁਹੰਮਦ ਸਦੀਕ ਦੀਆਂ ਫ਼ੋਟੋਆਂ ਨੂੰ ਕਾਲੇ ਪੈੱਨ '84 ਦੇ ਦੋਸ਼ੀ ਲਿਖ ਕੇ ਵਿਰੋਧ ਜਤਾਇਆ ਗਿਆ। ਇਸ ਦੇ ਮੱਦੇਨਜ਼ਰ ਉੱਧਰ ਸਿੱਖਿਆ ਵਿਭਾਗ ਨੇ ਵੀ ਸਕੂਲਾਂ-ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਨੂੰ ਅੱਧੀ ਛੁੱਟੀ ਲਈ ਘਰ ਭੇਜ ਦਿੱਤਾ ।