ਬਿਆਸ ਪੁਲਿਸ ਵਲੋਂ 1800 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਦੋ ਕਾਬੂ - ਆਬਾਕਾਰੀ ਐਕਟ ਤਹਿਤ
ਅੰਮ੍ਰਿਤਸਰ: ਪੁਲਿਸ ਵੱਲੋਂ ਚੰਡੀਗੜ੍ਹ ਤੋਂ ਸਸਤੇ ਭਾਅ ਲਿਆ ਕੇ ਪਿੰਡਾਂ ਵਿੱਚ ਨਜਾਇਜ਼ ਅੰਗਰੇਜੀ ਸ਼ਰਾਬ ਵੇਚਣ ਵਾਲੇ ਦੋ ਮੁਲਜਮਾਂ ਨੂੰ ਕਾਬੂ ਕੀਤਾ ਗਿਆ ਹੈ। ਇਨ੍ਹਾਂ ਦੋਸ਼ੀਆਂ ਸਬੰਧੀ ਜਾਣਕਾਰੀ ਦਿੰਦਿਆ ਐਸਐਚਓ ਬਿੰਦਰਜੀਤ ਸਿੰਘ ਨੇ ਦੱਸਿਆ ਕਿ ਦਰਿਆ ਬਿਆਸ ’ਤੇ ਸਮੇਤ ਪੁਲਿਸ ਪਾਰਟੀ ਨਾਕੇਬੰਦੀ ਕਰਕੇ ਇੱਕ ਗੱਡੀ 150 ਪੇਟੀਆਂ (ਕਰੀਬ 1800 ਬੋਤਲਾਂ) ਨਜਾਇਜ ਅੰਗਰੇਜੀ ਸ਼ਰਾਬ ਮਾਰਕਾ (555 ਗੋਲਡ ਵਿਸਕੀ) ਸਣੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਪਛਾਣ ਅਜੈਪਾਲ ਸਿੰਘ ਅਤੇ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਦੋਸ਼ੀਆਂ ਖਿਲਾਫ ਾਣਾ ਬਿਆਸ ਪੁਲਿਸ ਵਲੋਂ ਕਥਿਤ ਮੁਕੱਦਮਾ ਨੰ 84 ਜੁਰਮ 61/1/14 ਆਬਾਕਾਰੀ ਐਕਟ ਤਹਿਤ ਦਰਜ ਰਜਿਸਟਰ ਕੀਤਾ ਗਿਆ ਹੈ।