ਹੁਣ ਛੱਡੇ ਜਾਣ ਵਾਲੇ ਪਾਣੀ ਦੀ ਮਾਤਰਾ ਘੱਟ ਕੀਤੀ ਜਾਵੇਗੀ: ਬੀ.ਬੀ.ਐਮ.ਬੀ - Situation Of Bhakhra Dam
ਚੰਡੀਗੜ੍ਹ: ਪੰਜਾਬ ਵਿੱਚ ਹੜ੍ਹ ਦੀ ਸਥਿਤੀ ਜਿਸ ਕਦਰ ਬਣੀ ਹੋਈ ਹੈ ਉਹ ਇੱਕ ਚਿੰਤਾ ਦਾ ਵਿਸ਼ਾ ਹੈ। ਭਾਖੜਾ ਡੈਮ ਵੱਲੋਂ 40 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਪਰ ਬੁੱਧਵਾਰ ਨੂੰ ਪਾਣੀ ਦੀ ਮਾਤਰਾ ਘੱਟ ਕਰਨ ਦਾ ਅਨੁਮਾਨ ਬੀ.ਬੀ.ਐਮ.ਬੀ ਵੱਲੋਂ ਜਤਾਇਆ ਗਿਆ ਹੈ, ਜੋ ਕਿ ਮੌਕੇ ਦੇ ਹਾਲਾਤਾਂ ਨੂੰ ਵੇਖਦੇ ਸੰਭਵ ਬਣ ਰਿਹਾ। ਉੱਥੇ ਹੀ, ਸੁਰਿੰਦਰਪਾਲ ਡਾਇਰੈਕਟਰ ਮੌਸਮ ਵਿਭਾਗ ਨੇ ਵੀ ਮੌਸਮ ਦਾ ਅਨੁਮਾਨ ਹੁਣ ਰਾਹਤ ਦੇਣ ਵਾਲਾ ਦੱਸਿਆ ਹੈ। ਪਾਂਡਾ ਡੈਮ ਦਾ ਜਲ ਪੱਧਰ ਵੀ ਲਗਾਤਾਰ ਵੱਧ ਰਿਹਾ ਹੈ, ਪਾੜਾ ਨਾਂਅ ਦੇ ਫਲੱਡ ਗੇਟ ਖੋਲ੍ਹੇ ਜਾਣ ਦੇ ਨਾਲ ਪੰਜਾਬ ਦੇ ਵਿੱਚ ਹੜ੍ਹ ਵਰਗੇ ਹਾਲਾਤ ਹੋ ਗਏ ਹਨ। ਇਸ ਦੀ ਮੌਜੂਦਾ ਸਥਿਤੀ ਬਾਰੇ ਚੰਡੀਗੜ੍ਹ ਵਿਖੇ ਗੱਲਬਾਤ ਕਰਦਿਆ ਬੀਬੀਐਮਬੀ ਦੇ ਚੇਅਰਮੈਨ ਦਵਿੰਦਰ ਸ਼ਰਮਾ ਨੇ ਈਟੀਵੀ ਭਾਰਤ ਦੀ ਟੀਮ ਨੂੰ ਦੱਸਿਆ ਕਿ ਮੌਜੂਦਾ ਜਲ ਪੱਧਰ ਹਾਲਾਤ ਡੈਮ ਵਿੱਚ ਫਿੱਟ ਹੈ ਅਤੇ 50 ਤੋਂ 60 ਹਜ਼ਾਰ ਕਿਊਸਿਕ ਪਾਣੀ ਇਕੱਠਾ ਕੀਤਾ ਹੋਇਆ ਹੈ। ਹੁਣ 40 ਹਜ਼ਾਰ ਕਿਊਸਿਕ ਪਾਣੀ ਸਟੋਰੇਜ ਤੋਂ ਛੱਡਿਆ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਕੋਸ਼ਿਸ਼ ਕੀਤੀ ਜਾਵੇਗੀ ਕਿ ਛੱਡੇ ਗਏ ਪਾਣੀ ਦੀ ਮਾਤਰਾ ਘੱਟ ਕੀਤੀ ਜਾਵੇ।
Last Updated : Aug 21, 2019, 10:37 PM IST