ਜਲੰਧਰ ਉੱਤਰੀ ਹਲਕੇ ਤੋਂ ਮੁੜ ਬਾਵਾ ਹੈਨਰੀ ਨੂੰ ਟਿਕਟ ਮਿਲਣ 'ਤੇ ਖੁਸ਼ੀ ਮਨਾਈ - ਵਿਧਾਇਕ ਬਾਵਾ ਹੈਨਰੀ
ਜਲੰਧਰ: ਜਲੰਧਰ ਉੱਤਰੀ ਹਲਕੇ ਤੋਂ ਵਿਧਾਇਕ ਬਾਵਾ ਹੈਨਰੀ ਨੂੰ ਕਾਂਗਰਸ ਹਾਈ ਕਮਾਨ ਵੱਲੋਂ ਮੁੜ ਤੋਂ ਟਿਕਟ ਦੇ ਕੇ ਚੋਣਾਂ ਦੇ ਲਈ ਉਮੀਦਵਾਰ ਬਣਾਇਆ ਗਿਆ ਹੈ। ਜਿਸ ਦੇ ਚੱਲਦੇ ਕਾਂਗਰਸੀ ਕਾਰਜਕਰਤਾਵਾਂ ਦੇ ਵਿੱਚ ਕਾਫ਼ੀ ਖੁਸ਼ੀ ਦੇਖਣ ਨੂੰ ਮਿਲਦੀ ਹੈ ਅਤੇ ਉਨ੍ਹਾਂ ਵੱਲੋਂ ਪਟਾਕੇ ਚਲਾਏ ਅਤੇ ਭੰਗੜੇ ਪਾ ਕੇ ਇਸ ਦੀ ਖੁਸ਼ੀ ਜਸ਼ਨ ਦੇ ਵਜੋਂ ਮਨਾਈ ਗਈ। ਇਸ ਮੌਕੇ 'ਤੇ ਵਿਧਾਇਕ ਬਾਵਾ ਹੈਨਰੀ ਨੇ ਕਿਹਾ ਕਿ ਜੋ ਪਾਰਟੀ ਹਾਈ ਕਮਾਨ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ, ਇਸ 'ਤੇ ਉਹ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਅਤੇ ਜੋ ਜ਼ਿੰਮੇਵਾਰੀ ਬਾਖੂਬੀ ਨਿਭਾਉਣਗੇ ਅਤੇ ਜਲੰਧਰ ਉੱਤਰੀ ਹਲਕੇ ਦੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ।