ਸਾਰਾਗੜ੍ਹੀ ਦਾ ਇਤਿਹਾਸ ਮਾਣ ਵਾਲਾ ਇਤਿਹਾਸ: ਕੈਪਟਨ ਅਮਰਿੰਦਰ ਸਿੰਘ - chandigarh latest news
ਚੰਡੀਗੜ੍ਹ ਦੇ ਲੇਕ ਕਲੱਬ 'ਚ ਹੋਏ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਆਖਰੀ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਇਸ ਫੈਸਟੀਵਲ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਫੈਸਟੀਵਲ ਹਰ ਸਾਲ ਹੋਣੇ ਚਾਹੀਦੇ ਹਨ। ਇਸ ਫੈਸਟੀਵਲ ਨਾਲ ਨਵੀਂ ਪੀੜੀ ਤੇ ਨੌਜਵਾਨਾਂ ਨੂੰ ਦੇਸ਼ ਲਈ ਕੀਤੀ ਕੁਰਬਾਨੀ ਦਾ ਪਤਾ ਲੱਗਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਾਰਾਗੜ੍ਹੀ ਦਾ ਇਤਿਹਾਸ ਸਾਡੇ ਇਤਿਹਾਸ ਲਈ ਬੜੇ ਮਾਣ ਵਾਲੀ ਗੱਲ ਹੈ।