'ਲੜਾਈ ਹੁਣ ਫ਼ਸਲਾਂ ਦੀ ਨਹੀਂ, ਨਸਲਾਂ ਦੀ' - ਲੜਾਈ ਹੁਣ ਫ਼ਸਲਾਂ ਦੀ ਨਹੀਂ, ਨਸਲਾਂ ਦੀ
ਅੰਮ੍ਰਿਤਸਰ: ਸਿੱਖ ਜੱਥੇਬੰਦੀ ਦੇ ਆਗੂ ਰਣਜੀਤ ਸਿੰਘ ਦੀ ਅਗਵਾਈ 'ਚ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਬੱਚੇ, ਕਿਸਾਨਾਂ ਦੇ ਹੱਕ 'ਚ ਤੇ ਕੇਂਦਰ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਮੋਦੀ ਦਾ ਪੁਤਲਾ ਵੀ ਫੂਕਿਆ। ਇਸ ਬਾਰੇ ਗੱਲ ਕਰਦੇ ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਵੀ ਸਮਝ ਆ ਚੁੱਕਿਆ ਹੈ ਕਿ ਇਹ ਬਿੱਲ ਕਿੰਨ੍ਹੇ ਖ਼ਤਰਨਾਕ ਹਨ। ਉਨ੍ਹਾਂ ਨੇ ਕਿਹਾ ਕਿ ਇਹ ਲੜਾਈ ਫ਼ਸਲਾਂ ਦੀ ਨਹੀਂ ਹੁਣ ਨਸਲਾਂ ਦੀ ਬਣ ਗਈ ਹੈ।