ਫ਼ਗਵਾੜਾ ਕਚਹਿਰੀ ਦੇ ਬਾਥਰੂਮਾਂ ਦੀ ਹਾਲਤ ਖ਼ਰਾਬ, ਲੋਕ ਪਰੇਸ਼ਾਨ - ਕਚਹਿਰੀ ਨਿਊਜ਼
ਕਚਹਿਰੀ ਵਿੱਚ ਆਉਣ ਵਾਲੇ ਲੋਕ ਖੱਜਲ ਖੁਆਰ ਤਾਂ ਹੋਏ ਹੀ ਹੁੰਦੇ ਹਨ, ਉੱਥੇ ਹੀ ਉਨ੍ਹਾਂ ਨੂੰ ਮੁੱਢਲੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਹਨ। ਫ਼ਗਵਾੜਾ ਕਚਹਿਰੀ ਪਰਿਸਰ ਦੇ ਬਾਥਰੂਮਾਂ ਵਿੱਚ ਗੰਦਗੀ ਹੀ ਵਿਖਾਈ ਦਿੰਦੀ ਹੈ ਅਤੇ ਕਚਹਿਰੀ ਵਿੱਚ ਆਉਣ ਵਾਲੇ ਸੈਂਕੜੇ ਲੋਕ ਗੰਦਗੀ ਦੇਖ ਕੇ ਖਾਸੇ ਪ੍ਰੇਸ਼ਾਨ ਨਜ਼ਰ ਆਉਂਦੇ ਹਨ। ਦੱਸਣਯੋਗ ਹੈ ਕਿ ਪਿਛਲੇ ਕਾਫ਼ੀ ਸਾਲਾਂ ਤੋਂ ਫ਼ਗਵਾੜਾ ਕਚਹਿਰੀ ਵਿੱਚ ਬਾਥਰੂਮ ਬਣੇ ਹਨ, ਜਿਨ੍ਹਾਂ ਦੇ ਦਰਵਾਜ਼ੇ ਟੁੱਟੇ ਅਤੇ ਅੰਦਰ ਤੇ ਬਾਹਰ ਗੰਦਗੀ ਫੈਲੀ ਹੋਈ ਹੈ। ਇਹ ਗੰਦਗੀ ਇਸ ਗੱਲ ਦਾ ਪ੍ਰਮਾਣ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਇਨ੍ਹਾਂ ਬਾਥਰੂਮਾਂ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ। ਇੱਥੇ ਨਾ ਪਾਣੀ ਦੀ ਵਿਵਸਥਾ ਹੈ ਤੇ ਨਾ ਸਫ਼ਾਈ ਕਰਮਚਾਰੀਆਂ ਵਲੋਂ ਸਫ਼ਾਈ ਦੀ ਸਹੂਲਤ। ਉਕਤ ਮਾਮਲੇ ਸੰਬੰਧੀ ਜਦੋਂ ਫ਼ਗਵਾੜਾ ਦੇ ਐਸਡੀਐਮ ਲਤੀਫ ਮੁਹੰਮਦ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗੰਦਗੀ ਦੇ ਹੱਲ ਕਰਨ ਲਈ ਸੰਬੰਧਿਤ ਵਿਭਾਗ ਨੂੰ ਲਿੱਖ ਦਿੱਤਾ ਗਿਆ ਹੈ ਅਤੇ ਜਲਦ ਹੀ ਸਭ ਮੁਕੰਮਲ ਕਰਵਾ ਲਿਆ ਜਾਵੇਗਾ।