ਐੱਫ਼ਕੈਟ ਦੀ ਪ੍ਰੀਖਿਆ 'ਚ ਬਠਿੰਡਾ ਦੀ ਤਬੱਸੁਮ ਨੇ ਮਾਰੀ ਬਾਜ਼ੀ - khabran online
ਐੱਫ਼ਕੈਟ ਪਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿੱਚ ਬਠਿੰਡਾ ਦੀ ਤਬੱਸੁਮ ਖਾਨ ਨੇ ਬਾਜ਼ੀ ਮਾਰੀ ਹੈ। ਦੇਸ਼ ਭਰ ਵਿੱਚ 32 ਫਲਾਇੰਗ ਅਫ਼ਸਰਾਂ ਦੀ ਚੋਣ ਹੋਈ ਜਿਸ ਵਿੱਚ ਉਸ ਨੇ ਜਗ੍ਹਾ ਬਣਾਈ। ਤਬੱਸੁਮ ਨੇ ਪਹਿਲੀ ਕੋਸ਼ਿਸ਼ ਵਿੱਚ ਇਹ ਕਾਮਯਾਬੀ ਹਾਸਲ ਕਰ ਲਈ। ਤਬੱਸੁਮ ਖਾਨ ਨੇ ਦੱਸਿਆ ਕਿ ਉਸ ਦਾ ਸੁਪਨਾ ਇੰਡੀਅਨ ਏਅਰ ਫ਼ੋਰਸ ਵਿੱਚ ਪਾਇਲਟ ਬਣਨਾ ਸੀ ਜਿਸ ਵੱਲ ਉਸ ਨੇ ਬਚਪਨ ਤੋਂ ਹੀ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ। ਇਸ ਮੌਕੇ ਤਬੱਸੁਮ ਦੀ ਮਾਤਾ ਨੇ ਉਸ ਦੀ ਇਸ ਕਾਮਯਾਬੀ ਤੇ ਖ਼ੁਸ਼ੀ ਜਾਹਿਰ ਕੀਤੀ।