ਬਠਿੰਡਾ: ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਨੂੰ ਪੁਲਿਸ ਨੇ ਕੀਤਾ ਕਾਬੂ - ਏਟੀਐਮ ਲੁੱਟਣ ਦੀ ਘਟਨਾ
ਬਠਿੰਡਾ: ਪੁਲਿਸ ਨੇ ਲੁੱਟਾਂ ਖੋਹਾਂ ਦੇ ਮਾਮਲੇ 'ਚ 6 ਮੈਂਬਰੀ ਗਿਰੋਹ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐਸਐਸਪੀ ਨੇ ਦੱਸਿਆ ਕਿ ਏਟੀਐਮ ਚੋਰੀ ਦੇ ਮਾਮਲੇ 'ਚ ਰਾਜਵਿੰਦਰ ਸਿੰਘ, ਮੇਜਰ ਸਿੰਘ ਪੁੱਤਰ, ਨਾਮਦੇਵ ਸਿੰਘ, ਅਨਮੋਲ ਸਿੰਘ, ਨਵਦੀਪ ਸਿੰਘ ਉਰਫ ਗੱਗੂ ਪੁੱਤਰ ਭੋਲੂ ਸਿੰਘ ਵਾਸੀਆਨ ਬੱਲੂਆਣਾ, ਸ਼ਿਕੰਦਰ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਬੁਲਾਢੇਵਾਲਾ ਵਿਰੁੱਧ ਮੁਕੱਦਮਾ ਦਰਜ ਕਰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋ 47 ਹਜ਼ਾਰ ਰੁਪਏ ਕਰੰਸੀ ਨੋਟ, ਕਾਰ, ਮੋਟਰਸਾਈਕਲ, ਏਅਰ ਪਿਸਟਲ, ਤਿੰਨ ਏ.ਸੀ, ਦੋ ਗੈਸ ਸਲੰਡਰ ਬੈਲਡਿੰਗ ਵਾਲੇ, ਗੈਸ ਕਟਰ, 2 ਸੱਬਲਾਂ, 1 ਕ੍ਰਿਪਾਨ, 1 ਕਾਪਾ ਅਤੇ 1 ਬੇਸਵਾਲ ਬਰਾਮਦ ਕੀਤੇ ਗਏ ਹਨ।