ਗਸ਼ਤ ਦੌਰਾਨ ਬਠਿੰਡਾ ਪੁਲਿਸ ਨੇ 2 ਕੀਤੇ ਕਾਬੂ, ਨਸ਼ੀਲੀਆਂ ਦਵਾਈਆਂ ਬਰਾਮਦ - bathinda police
ਬਠਿੰਡਾ: ਸੰਗਤ ਪੁਲਿਸ ਥਾਣਾ ਵੱਲੋਂ 300 ਤੋਂ ਜ਼ਿਆਦਾ ਨਸ਼ੀਲੀ ਦਵਾਈਆਂ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਥਾਣਾ ਸੰਗਤ ਨੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਨੰਦਗੜ੍ਹ ਰੋਡ ਉੱਤੇ ਗਸ਼ਤ ਕਰ ਰਹੀ ਸੀ। ਪੁਲਿਸ ਨੇ ਸ਼ੱਕ ਦੇ ਆਧਾਰ ਉੱਤੇ ਇੱਕ ਸਕੂਟਰ ਸਵਾਰ ਨੂੰ ਰੋਕਿਆ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਮੁਤਾਬਕ ਇੱਕ ਦੋਸ਼ੀ ਦੀ ਸ਼ਨਾਖਤ ਬਲਕਾਰ ਸਿੰਘ ਵੱਜੋਂ ਹੋਈ ਹੈ, ਉਸ ਉੱਪਰ ਪਹਿਲਾਂ ਵੀ ਕੇਸ ਦਰਜ ਹੈ। ਦੋਵੇਂ ਕਾਬੂ ਕੀਤੇ ਤਸਕਰਾਂ ਵਿਰੁੱਧ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।