ਮੀਂਹ ਬਣਿਆ ਆਫ਼ਤ, ਘਰਾਂ ਵਿੱਚ ਆਈ ਦਰਾਰ - RAIN IN BATHINDA
ਬਠਿੰਡਾ: ਬਠਿੰਡਾ 'ਚ ਲਗਾਤਾਰ ਭਾਰੀ ਮੀਂਹ ਕਾਰਨ ਜਿੱਥੇ ਹੜ੍ਹ ਜਿਹੇ ਹਾਲਾਤ ਬਣ ਗਏ ਸਨ ਉੱਥੇ ਹੀ ਮੀਂਹ ਦੇ ਰੁਕਣ ਤੋਂ ਬਾਅਦ ਵੀ ਸ਼ਹਿਰਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਦਿਨ ਲਗਾਤਾਰ ਪਏ ਭਾਰੀ ਮੀਂਹ ਨੇ ਸ਼ਹਿਰ 'ਚ ਆਫ਼ਤ ਲਿਆ ਦਿੱਤੀ ਹੈ। ਸ਼ਹਿਰ ਦੀਆਂ ਕਈ ਥਾਵਾਂ 'ਤੇ ਅਜੇ ਵੀ ਮੀਂਹ ਦਾ ਪਾਣੀ ਖੜਾ ਹੈ। ਸ਼ਹਿਰਵਾਸੀਆਂ ਨੇ ਦੱਸਿਆ ਕਿ ਮੀਂਹ ਕਾਰਨ ਉਨ੍ਹਾਂ ਦੇ ਘਰਾਂ 'ਚ ਦਰਾਰਾਂ ਪੈਣੀਆਂ ਵੀ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਅਤੇ ਨਗਰ ਨਿਗਮ ਦੀ ਨਾਕਾਮੀ ਵੀ ਸਾਹਮਣੇ ਆ ਰਹੀ ਹੈ। ਜ਼ਿਕਰਯੋਗ ਹੈ ਕਿ ਬਠਿੰਡਾ 'ਚ ਪਿਛਲੇ ਕੁੱਝ ਦਿਨ ਲਗਾਤਾਰ ਭਾਰੀ ਸੀਂਹ ਪਿਆ ਸੀ ਜਿਸ ਕਾਰਨ ਲੋਕਾਂ ਨੂੰ ਹੁਣ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।