ਬਠਿੰਡਾ ਦਾ ਐੱਲਈਡੀ ਪ੍ਰੋਜੈਕਟ ਪ੍ਰਸ਼ਾਸਨਿਕ ਢਿੱਲ ਕਾਰਨ ਨਹੀਂ ਹੋ ਰਿਹਾ ਪੂਰਾ - bathinda nagar nigam news
2017 ਵਿੱਚ ਪੰਜਾਬ ਸਰਕਾਰ ਵੱਲੋਂ ਬਠਿੰਡਾ ਸ਼ਹਿਰ ਨੂੰ ਜਗਮਗ ਕਰਨ ਲਈ ਐੱਲਈਡੀ ਬੱਲਬ ਨੂੰ ਲਗਾਉਣ ਦਾ 16 ਕਰੋੜ ਰੁਪਏ ਦਾ ਪ੍ਰੋਜੈਕਟ ਪਾਸ ਕੀਤਾ ਗਿਆ ਸੀ। ਪਰ ਪ੍ਰਸ਼ਾਨਿਕ ਢਿੱਲ ਕਾਰਨ ਇਹ ਪ੍ਰੋਜੈਕਟ ਦੋ ਸਾਲ ਬਾਅਦ ਵੀ ਪੂਰਾ ਨਹੀਂ ਹੋ ਪਾਇਆ ਹੈ। ਮੇਅਰ ਮੁਤਾਬਕ ਪ੍ਰੋਜੈਕਟ ਦੇ ਪੂਰੇ ਹੋਣ ਨਾਲ ਲਗਭਗ 2.5 ਤੋਂ 3 ਕਰੋੜ ਰੁਪਏ ਦੇ ਬਿੱਲ ਦੀ ਬਚਤ ਹੋ ਸਕਦੀ ਹੈ। ਮੇਅਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਪੂਰਾ ਨਾ ਹੋਣ ਦਾ ਇੱਕ ਕਾਰਨ ਟੈਂਡਰ ਨੂੰ ਕਿਸੀ ਕੰਪਨੀ ਵੱਲੋਂ ਨਾ ਲੈਣ ਵੀ ਹੈ।