ਬਠਿੰਡਾ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਆਇਆ ਨਤੀਜਾ - bathinda districts council election results released
ਬਠਿੰਡਾ : ਜ਼ਿਲ੍ਹਾ ਪ੍ਰੀਸ਼ਦ ਵਿੱਚ ਹੋਈਆਂ ਚੋਣਾਂ ਦੌਰਾਨ ਭੁੱਚੋ ਮੰਡੀ ਤੋਂ ਚੇਅਰਮੈਨ ਦੀ ਉਮੀਦਵਾਰ ਮਨਜੀਤ ਕੌਰ ਜੇਤੂ ਰਹੀ, ਜਿੰਨ੍ਹਾਂ ਨੂੰ ਕੁੱਲ 25 ਵੋਟਾਂ ਵਿੱਚੋਂ 13 ਵੋਟਾਂ ਪਈਆਂ, ਜਿਸ ਤੋਂ ਬਾਅਦ ਆਪਣੀ ਜਿੱਤ ਦਾ ਜਸ਼ਨ ਮਨਾਉਂਦਿਆਂ ਮਨਜੀਤ ਕੌਰ ਨੇ ਦੱਸਿਆ ਕਿ ਉਹ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਵੱਲੋਂ ਵੀ ਵੋਟਾਂ ਪਾਈਆਂ ਗਈਆਂ। ਉਹ ਸਮੂਹ ਬਠਿੰਡਾ ਵਾਸੀਆਂ ਦਾ ਤਹਿ-ਦਿਲੋਂ ਧੰਨਵਾਦ ਕਰਦੇ ਹਨ ਤੇ ਉਹ ਸਭ ਬਠਿੰਡਾ ਪੇਂਡੂ ਖੇਤਰ ਦਾ ਵਿਕਾਸ ਕਰਨਗੇ। ਇਸ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋਈਆਂ ਚੋਣਾਂ ਵਿੱਚ ਵਾਈਸ ਚੇਅਰਮੈਨ ਵਜੋਂ ਜੇਤੂ ਕਰਾਰ ਗੁਰਇਕਬਾਲ ਸਿੰਘ ਚਹਿਲ ਨੇ ਆਪਣੀ ਖੁਸ਼ੀ ਨੂੰ ਜ਼ਾਹਰ ਕਰਦਿਆਂ ਹੋਇਆ ਦੱਸਿਆ ਹੈ ਉਹ ਸਮੁੱਚੀ ਕਾਂਗਰਸ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਵਾਈਸ ਚੇਅਰਮੈਨ ਦੇ ਜੇਤੂ ਉਮੀਦਵਾਰ ਗੁਰਪਾਲ ਸਿੰਘ ਚਹਿਲ ਨੂੰ ਚੌਵੀ ਵੋਟਾਂ ਵਿੱਚੋਂ ਕੁੱਲ ਤੇਰਾਂ ਵੋਟਾਂ ਉਨ੍ਹਾਂ ਨੂੰ ਪਈਆਂ ਅਤੇ ਸਭ ਤੋਂ ਪਹਿਲਾਂ ਪਿੰਡਾਂ ਦੇ ਵਿਕਾਸ ਵਿੱਚ ਸੜਕਾਂ ਨਾਲੀਆਂ ਤੋਂ ਇਲਾਵਾ ਡਿਸਪੈਂਸਰੀ ਅਤੇ ਹਸਪਤਾਲਾਂ ਦਾ ਕੰਮ ਕਰਨਗੇ ਤਾਂ ਜੋ ਲੋਕਾਂ ਨੂੰ ਸਿਹਤ ਸੇਵਾਵਾਂ ਵੀ ਚੰਗੀਆਂ ਮਿਲ ਸਕਣ ।