ਬਠਿੰਡਾ ਸਿਵਲ ਹਸਪਤਾਲ 'ਚ ਨਹੀਂ ਹਨ ਸੈਨੀਟਾਇਜ਼ੇਸ਼ਨ ਦੇ ਪੁਖ਼ਤਾ ਪ੍ਰਬੰਧ - no sanitization facilities
ਬਠਿੰਡਾ: ਸਿਵਲ ਹਸਪਤਾਲ ਵਿਖੇ ਸਟਾਫ਼ ਦੀ ਘਾਟ ਹੋਣ ਕਾਰਨ ਐਮਰਜੈਂਸੀ ਵਿਭਾਗ ਵਿੱਚ ਮਰੀਜ਼ਾਂ ਅਤੇ ਉਨ੍ਹਾਂ ਦੀ ਸੰਭਾਲ ਦੀ ਚਿੰਤਾ ਵਿਭਾਗ ਨੂੰ ਨਹੀਂ ਹੈ। ਐਮਰਜੈਂਸੀ ਦੇ ਡਾਕਟਰ ਗੁਰਮੇਲ ਸਿੰਘ ਦੱਸਿਆ ਕਿ ਉਨ੍ਹਾਂ ਦੇ ਕੋਲ ਓਪੀਡੀ ਦੇ ਜਿਹੜੇ ਵੀ ਮਰੀਜ਼ ਆਉਂਦੇ ਹਨ, ਉਨ੍ਹਾਂ ਲਈ ਸੈਨੀਟਾਇਜ਼ੇਸ਼ਨ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਸੀਂ ਜਿਹੜੇ ਮਰੀਜ਼ਾਂ ਨੂੰ ਅੰਦਰ ਆਉਣ ਤੋਂ ਰੋਕਦੇ ਹਾਂ, ਧੱਕੇ ਨਾਲ ਅੰਦਰ ਆ ਜਾਂਦੇ ਹਨ। ਪ੍ਰਸਾਸ਼ਨ ਵੱਲੋਂ ਨਾ ਤਾਂ ਕੋਈ ਇਥੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਨਾ ਹੀ ਸੈਨੀਟਾਇਜ਼ੇਸ਼ਨ ਦਾ ਕੋਈ ਪ੍ਰਬੰਧ ਹੈ।