ਮੁੜ ਸੁਰਖ਼ੀਆਂ 'ਚ ਬਠਿੰਡਾ ਦੀ ਕੇਂਦਰੀ ਜੇਲ੍ਹ, ਕੈਦੀ ਨਾਲ ਕੁੱਟਮਾਰ - ਕੋਰੋਨਾ ਮਹਾਂਮਾਰੀ
ਬਠਿੰਡਾ: ਸੈਂਟਰਲ ਜੇਲ੍ਹ ਬਠਿੰਡਾ(Central Jail, Bathinda) ਮੁੜ ਸੁਰਖ਼ੀਆਂ 'ਚ ਆ ਗਈ ਹੈ। ਜਿਥੇ ਜੇਲ੍ਹ 'ਚ ਬੰਦ ਕੈਦੀ ਨਾਲ ਕੁਝ ਹੋਰ ਕੈਦੀਆਂ ਵਲੋਂ ਕੁੱਟਮਾਰ ਕੀਤੀ ਗਈ। ਜਿਸ ਦੇ ਚੱਲਦਿਆਂ ਉਕਤ ਕੈਦੀ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ(Civil Hospital Bathinda) ਵਿਖੈ ਲੈਕੇ ਆਉਂਦਾ ਗਿਆ। ਦੱਸ ਦਈਏ ਕਿ ਸੰਗਰੂਰ ਵਾਸੀ ਮਹੀਪਾਲ ਜੋ ਕਤਲ ਮਾਮਲੇ 'ਚ ਬਠਿੰਡਾ ਸੈਂਟਰਲ ਜੇਲ੍ਹ ਬੰਦ ਹੈ। ਉਸ ਨਾਲ ਜੇਲ੍ਹ 'ਚ ਕੁਝ ਲੋਕਾਂ ਵਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਮਹੀਪਾਲ ਨੂੰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਹੀ ਬਠਿੰਡਾ ਜੇਲ੍ਹ(Central Jail, Bathinda) ਵਿੱਚ ਤਬਦੀਲ ਕੀਤਾ ਗਿਆ ਸੀ। ਕੁੱਟਮਾਰ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਪੁਲਿਸ ਵਲੋਂ ਮਾਮਲੇ ਸਬੰਧੀ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ।