ਬਟਾਲਾ ਪੁਲਿਸ ਨੇ ਸ਼ਹਿਰ ਨੂੰ ਸੈਨੇਟਾਈਜ਼ ਕਰਨ ਲ਼ਈ ਕੱਢਿਆ ਵੱਖਰਾ ਤਰੀਕਾ
ਗੁਰਦਾਸਪੁਰ: ਕੋਰੋਨਾ ਵਾਇਰਸ ਦੇ ਚਲਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਇਸੇ ਕੜੀ 'ਚ ਆਪਣਾ ਯੋਗਦਾਨ ਪਾਉਂਦੇ ਹੋਏ ਬਟਾਲਾ ਪੁਲਿਸ ਨੇ ਸ਼ਹਿਰ ਨੂੰ ਸੈਨੇਟਾਈਜ਼ ਕਰਨ ਲਈ ਵੱਖਰਾ ਤਰੀਕਾ ਕੱਢਿਆ ਹੈ। ਇਸ ਬਾਰੇ ਦੱਸਦੇ ਹੋਏ ਐਸਪੀ ਜਸਬੀਰ ਰਾਏ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਆਪਣੀ ਡਿਊਟੀ ਦੇ ਨਾਲ-ਨਾਲ ਸ਼ਹਿਰ ਨੂੰ ਸੈਨੇਟਾਈਜ਼ ਕਰਨ ਦਾ ਕੰਮ ਵੀ ਕਰ ਰਿਹਾ ਹੈ। ਇਸ ਦੇ ਲਈ ਪੁਲਿਸ ਸਭ ਤੋਂ ਵੱਖਰਾ ਤਰੀਕਾ ਕੱਢਿਆ ਹੈ। ਉਨ੍ਹਾਂ ਵੱਲੋਂ ਇੱਕ ਜੀਪ 'ਚ 7 ਵੱਡੇ ਪੱਖੇ ਲਾ ਕੇ ਉਨ੍ਹਾਂ ਦੇ ਨਾਲ ਪਾਇਪ ਤੇ 500 ਲੀਟਰ ਦੀ ਟੈਂਕੀ ਲਗਾਈ ਗਈ ਹੈ। ਇਨ੍ਹਾਂ ਪੱਖੀਆਂ ਨੂੰ ਜਨਰੇਟਰ ਦੀ ਮਦਦ ਨਾਲ ਚਲਾ ਕੇ ਸ਼ਹਿਰ 'ਚ ਸੈਨੇਟਾਈਜ਼ਰ ਸਪਰੇਅ ਕੀਤਾ ਜਾ ਰਿਹਾ ਹੈ।