ਬਟਾਲਾ: ਮੰਡੀ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਫ਼ਸਲ ਚੰਗੀ ਤਰ੍ਹਾਂ ਸੁਕਾਉਣ ਦੀ ਅਪੀਲ - ਕੋਰੋਨਾ ਵਾਇਰਸ
ਬਟਾਲਾ: ਜ਼ਿਲ੍ਹਾ ਗੁਰਦਾਸਪੁਰ ਵਿੱਚ ਹੁਣ ਤੱਕ ਕਣਕ ਦੀ ਫ਼ਸਲ ਦੀ ਕਟਾਈ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋਈ ਹੈ ਤੇ ਇਸ ਦੇ ਉਲਟ ਕੁੱਝ ਜਗ੍ਹਾ ਉੱਤੇ ਫ਼ਸਲ ਤਿਆਰ ਵੀ ਹੈ। ਇਸ ਦੇ ਨਾਲ ਹੀ ਬੇ-ਮੌਸਮੀ ਮੀਂਹ ਕਰਕੇ ਕਿਸਾਨਾਂ ਦੀ ਫ਼ਸਲ ਵਿੱਚ ਜ਼ਿਆਦਾ ਮਾਤਰਾ ਵਿੱਚ ਨਮੀ ਪਾਈ ਜਾ ਰਹੀ ਹੈ। ਇਸ ਤੋਂ ਬਾਅਦ ਮੰਡੀ ਅਧਿਕਾਰੀਆਂ ਨੇ ਕਿਸਾਨ ਭਾਈਚਾਰੇ ਨੂੰ ਅਪੀਲ ਕੀਤੀ ਕਿ ਫ਼ਸਲ ਨੂੰ ਉਦੋ ਹੀਂ ਮੰਡੀ ਵਿੱਚ ਲਿਜਾਇਆ ਜਾਵੇ, ਜਦੋਂ ਫ਼ਸਲ ਚੰਗੀ ਤਰ੍ਹਾਂ ਸੁੱਕੀ ਹੋਵੇ।