ਸੰਘਰਸ਼ ਕਮੇਟੀ ਵੱਲੋਂ ਡੈਮ ਅਧਿਕਾਰੀ ਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ - ਬੈਰਾਜ ਓਸਤੀ ਸੰਘਰਸ਼ ਕਮੇਟੀ
ਪਠਾਨਕੋਟ ਦੇ ਰਣਜੀਤ ਡੈਮ ਦੀ ਉਸਾਰੀ ਵੇਲੇ ਡੈਮ ਬਣਾਉਣ 'ਚ ਕਈ ਕਿਸਾਨਾਂ ਦੀਆਂ ਜਮੀਨਾਂ ਵਿੱਚ ਆ ਗਈਆਂ ਸਨ ਜਿਸ 'ਚ ਸਰਕਾਰ ਨੇ ਕਿਸਾਨਾਂ ਨੂੰ ਕਿਹਾ ਸੀ ਕਿ ਜ਼ਮੀਨ ਦੇ ਬਦਲੇ ਉਹ ਕਿਸਾਨਾਂ ਨੂੰ ਨੌਕਰੀ ਦੇਣਗੇ। ਇਸ 'ਚ ਅਜੇ ਤੱਕ ਕੁੱਝ ਹੀ ਕਿਸਾਨਾਂ ਨੂੰ ਨੌਕਰੀ ਮਿਲੀ ਹੈ। ਬਹੁਤੇ ਕਿਸਾਨ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਨੂੰ ਸਰਕਾਰ ਵੱਲੋ ਨੌਕਰੀ ਨਹੀਂ ਮਿਲੀ। ਇਸ ਦੌਰਾਨ ਸੰਘਰਸ਼ ਕਮੇਟੀ ਵੱਲੋਂ ਡੈਮ ਅਧਿਕਾਰੀਆਂ ਤੇ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।