ਬਰਨਾਲਾ ਪੁਲਿਸ ਨੇ ਔਰਤ ਅਤੇ ਬੱਚੇ ਨੂੰ ਸਰਪ੍ਰਾਈਜ਼ ਕੇਕ ਦੇ ਕੇ ਮਨਾਇਆ ਜਨਮਦਿਨ - celebrated old lady & child birthday
ਬਰਨਾਲਾ: ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਕਰਫਿਊ ਜਾਰੀ ਹੈ। ਅਜਿਹੇ 'ਚ ਪੰਜਾਬ ਪੁਲਿਸ ਜਿੱਥੇ ਇੱਕ ਪਾਸੇ ਲੋਕਾਂ ਨਾਲ ਸਖ਼ਤੀ ਵਰਤਦੀ ਨਜ਼ਰ ਆ ਰਹੀ ਹੈ, ਉੱਥੇ ਹੀ ਦੂਜੇ ਪਾਸੇ ਪੁਲਿਸ ਮੁਲਾਜ਼ਮਾਂ ਵੱਲੋਂ ਲੋਕਾਂ ਨਾਲ ਹਮਰਦਰਦੀ, ਸਤਿਕਾਰ ਤੇ ਮਦਦਗਾਰ ਹੋਣ ਦਾ ਦੂਜਾ ਰੂਪ ਵੀ ਸਾਹਮਣੇ ਆ ਰਿਹਾ ਹੈ। ਅਜਿਹਾ ਹੀ ਮਾਮਲਾ ਬਰਨਾਲਾ ਪੁਲਿਸ ਦਾ ਸਾਹਮਣੇ ਆਇਆ ਹੈ। ਬਰਨਾਲਾ ਪੁਲਿਸ ਵੱਲੋ ਸ਼ਹਿਰ 'ਚ ਦੋ ਵੱਖ-ਵੱਖ ਇਲਾਕਿਆਂ 'ਚ ਸ੍ਰਪਰਾਈਜ਼ ਕੇਕ ਦੇ ਕੇ ਇੱਕ ਗ਼ਰੀਬ ਮਹਿਲਾ ਤੇ ਇੱਕ ਬੱਚੇ ਦਾ ਜਨਮਦਿਨ ਮਨਾਇਆ ਗਿਆ। ਇਸ ਮੌਕੇ ਬੱਚੇ ਦੇ ਪਿਤਾ ਨੇ ਕਿਹਾ ਕਿ ਕਰਫਿਊ ਦੇ ਚਲਦੇ ਨੇੜਲੇ ਇਲਾਕੇ 'ਚ ਕੀਤੇ ਵੀ ਬੇਕਰੀ ਦੀਆਂ ਦੁਕਾਨਾਂ ਨਹੀਂ ਖੁੱਲ੍ਹਿਆਂ ਸਨ, ਪਰ ਪੁਲਿਸ ਅਧਿਕਾਰੀਆਂ ਵੱਲੋਂ ਸ੍ਰਪਰਾਈਜ਼ ਕੇਕ ਲਿਆ ਕੇ ਬੱਚੇ ਦਾ ਜਨਮਦਿਨ ਮਨਾਇਆ ਗਿਆ। ਮਹਿਲਾ ਵੱਲੋਂ ਵੀ ਪੁਲਿਸ ਮੁਲਾਜ਼ਮਾਂ ਨੂੰ ਖ਼ੁਦ ਦਾ ਜਨਮਦਿਨ ਮਨਾਉਣ ਲਈ ਧੰਨਵਾਦ ਕੀਤਾ ਤੇ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਦੀ ਮਦਦ ਕਰਨ ਲਈ ਘਰਾਂ 'ਚ ਰਹਿਣ ਦੀ ਅਪੀਲ ਕੀਤੀ।
Last Updated : May 7, 2020, 5:56 PM IST