ਬਰਨਾਲਾ: ਸ੍ਰਪਰਾਈਜ਼ ਕੇਕ ਲੈ ਕੇ ਬੱਚੀਆਂ ਦਾ ਜਨਮਦਿਨ ਮਨਾਉਣ ਪੁਜੀ ਪੰਜਾਬ ਪੁਲਿਸ - ਪੰਜਾਬ ਪੁਲਿਸ
ਬਰਨਾਲਾ: ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਕਰਫਿਊ ਜਾਰੀ ਹੈ। ਅਜਿਹੇ ਪੰਜਾਬ ਪੁਲਿਸ ਜਿੱਥੇ ਇੱਕ ਪਾਸੇ ਲੋਕਾਂ ਨਾਲ ਸਖ਼ਤੀ ਵਰਤਦੀ ਨਜ਼ਰ ਆ ਰਹੀ ਹੈ, ਉੱਥੇ ਹੀ ਦੂਜੇ ਪਾਸੇ ਪੁਲਿਸ ਮੁਲਾਜ਼ਮਾਂ ਵੱਲੋਂ ਲੋਕਾਂ ਨਾਲ ਹਮਰਦਰਦੀ, ਸਤਿਕਾਰ ਤੇ ਮਦਦਗਾਰ ਹੋਣ ਦਾ ਦੂਜਾ ਰੂਪ ਵੀ ਸਾਹਮਣੇ ਆ ਰਿਹਾ ਹੈ। ਅਜਿਹਾ ਹੀ ਮਾਮਲਾ ਬਰਨਾਲਾ ਪੁਲਿਸ ਦਾ ਸਾਹਮਣੇ ਆਇਆ ਹੈ। ਬਰਨਾਲਾ ਪੁਲਿਸ ਵੱਲੋ ਸ਼ਹਿਰ 'ਚ ਦੋ ਬੱਚੇ ਇੱਕ ਲੜਕਾ ਤੇ ਲੜਕੀ ਦਾ ਜਨਮਦਿਨ ਸ੍ਰਪਰਾਈਜ਼ ਕੇਕ ਦੇ ਕੇ ਮਨਾਇਆ ਗਿਆ। ਇਸ ਮੌਕੇ ਬੱਚੇ ਦੇ ਪਿਤਾ ਨੇ ਕਿਹਾ ਕਿ ਕਰਫਿਊ ਦੇ ਚਲਦੇ ਨੇੜਲੇ ਇਲਾਕੇ 'ਚ ਕੀਤੇ ਵੀ ਬੇਕਰੀ ਦੀਆਂ ਦੁਕਾਨਾਂ ਨਹੀਂ ਖੁੱਲ੍ਹਿਆਂ ਸਨ ਪਰ, ਪੁਲਿਸ ਅਧਿਕਾਰੀਆਂ ਵੱਲੋਂ ਸ੍ਰਪਰਾਈਜ਼ ਕੇਕ ਲਿਆ ਕੇ ਬੱਚੇ ਦਾ ਜਨਮਦਿਨ ਮਨਾਇਆ ਗਿਆ। ਇਸ ਲਈ ਉਨ੍ਹਾਂ ਨੇ ਪੁਲਿਸ ਦਾ ਧੰਨਵਾਦ ਕੀਤਾ।ਥਾਣਾ ਸਿਟੀ ਬਰਨਾਲਾ ਦੇ ਐਸਐਚਓ ਜਗਜੀਤ ਸਿੰਘ ਨੇ ਕਿਹਾ ਕਿ ਇੱਕ ਲੜਕੀ ਤੇ ਲੜਕੇ ਦਾ ਬਰਨਾਲਾ ਪੁਲਿਸ ਵੱਲੋਂ ਜਨਮਦਿਨ ਮਨਾਇਆ ਗਿਆ ਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਪੁਲਿਸ ਵੱਲੋਂ ਹਰ ਵਿਅਕਤੀ ਦੇ ਦੁੱਖ ਸੁੱਖ ਦੀ ਸਾਰ ਲਈ ਜਾ ਰਹੀ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਬਰਨਾਲਾ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।