ਗਰੀਬਾਂ ਦੀ ਮਦਦ ਕਰਕੇ ਬਰਨਾਲਾ ਪੁਲਿਸ ਨੇ ਕੀਤੀ ਨਵੇਂ ਸਾਲ ਦੀ ਸ਼ੁਰੂਆਤ - ਬਰਨਾਲਾ ਪੁਲਿਸ ਨੇ ਕੀਤੀ ਨਵੇਂ ਸਾਲ ਦੀ ਸ਼ੁਰੂਆਤ
ਬਰਨਾਲਾ : ਸਥਾਨਕ ਪੁਲਿਸ ਨੇ ਗਰੀਬ ਲੋਕਾਂ ਦੀ ਮਦਦ ਕਰਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਹੈ। ਪੁਲਿਸ ਪ੍ਰਸ਼ਾਸ਼ਨ ਨੇ ਐੱਸਐੱਸਪੀ ਸੰਦੀਪ ਗੋਇਲ ਦੀ ਅਗਵਾਈ ਵਿੱਚ ਗਰੀਬ ਲੋਕਾਂ ਨਾਲ ਖਾਣਾ ਖਾ ਕੇ ਉਨ੍ਹਾਂ ਨੂੰ ਗਰਮ ਕੱਪੜੇ ਵੰਡ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਐੱਸਐੱਸਪੀ ਬਰਨਾਲਾ ਸੰਦੀਪ ਗੋਇਲ ਨੇ ਦੱਸਿਆ ਕਿ ਨਵੇਂ ਸਾਲ ਦਾ ਆਗਾਜ਼ ਬਰਨਾਲਾ ਪੁਲਿਸ ਨੇ ਗਰੀਬ ਲੋਕਾਂ ਨਾਲ ਕੀਤਾ ਹੈ। ਥੋੜੀ ਖੁਸ਼ੀ ਇਹਨਾਂ ਗਰੀਬ ਲੋਕਾਂ ਨੂੰ ਦੇਣੀਆਂ ਵੀ ਜ਼ਰੂਰੀ ਹਨ। ਜਿਸ ਲਈ ਸ਼ਹਿਰ ਦੇ ਦਾਨੀ ਸੱਜਣਾਂ ਦੇ ਇਹਨਾਂ ਗਰੀਬ ਲੋਕਾਂ ਨੂੰ ਗਰਮ ਟੋਪੀਆਂ, ਦਸਤਾਨੇ, ਜ਼ੁਰਾਬਾਂ, ਮਾਸਕ ਅਤੇ ਸਾਬਣ ਆਦਿ ਦਿੱਤਾ ਗਿਆ ਹੈ।