ਬਰਨਾਲਾ 'ਚ ਅਫ਼ੀਮ ਅਤੇ ਨਸ਼ੀਲੀਆਂ ਗੋਲੀਆਂ ਸਣੇ ਤਸਕਰ ਕਾਬੂ - ਨਸ਼ੀਲੀਆਂ ਗੋਲੀਆਂ
ਬਰਨਾਲਾ: ਬਰਨਾਲਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਉਸ ਵੇਲੇ ਸਫਲਤਾ ਮਿਲੀ, ਜਦ ਸੀਆਈਏ ਨੇ ਇੱਕ ਕਿੱਲੋ ਅਫ਼ੀਮ ਅਤੇ ਭਾਰੀ ਗਿਣਤੀ ਨਸ਼ੀਲੀਆਂ ਗੋਲੀਆਂ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ। ਐਸ.ਪੀ.ਡੀ ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਸੀਆਈਏ ਸਟਾਫ਼ ਵੱਲੋਂ ਬਲਵੀਰ ਸਿੰਘ ਬੀਰਾ ਅਤੇ ਸੰਤੋਸ਼ ਕੁਮਾਰ ਵਾਸੀ ਝਾਰਖੰਡ ਨੂੰ ਸਵਿੱਫ਼ਟ ਕਾਰ ਵਿੱਚੋਂ ਇੱਕ ਕਿੱਲੋ ਅਫ਼ੀਮ ਅਤੇ ਇੱਕ ਲੱਖ 25 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਪਰਮਜੀਤ ਸਿੰਘ ਸੀਸੂ ਸਿੰਘ ਨੂੰ ਕਾਬੂ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਵਿਰੁੱਧ ਐਨਡੀਪੀਐਸ ਐਕਟ ਅਧੀਨ ਪਰਚੇ ਦਰਜ਼ ਕੀਤੇ ਗਏ ਹਨ। ਪੁਲਿਸ ਵੱਲੋਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵਿਸ਼ੇਸ਼ ਤੌਰ ’ਤੇ ਗਸ਼ਤ ਕੀਤੀ ਜਾ ਰਹੀ ਹੈ।