ਕੇਂਦਰ ਸਰਕਾਰ ਦੀ ਹਦਾਇਤਾਂ ਅਨੁਸਾਰ ਹੀ ਮਿਲੇਗੀ ਬਾਪੂਧਾਮ ਕਲੋਨੀ ਨੂੰ ਛੂਟ - ਕੇਂਦਰ ਸਰਕਾਰ ਦੀ ਹਦਾਇਤਾਂ
ਚੰਡੀਗੜ੍ਹ: ਚੰਡੀਗੜ੍ਹ ਵਿੱਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ ਬਾਪੂਧਾਮ ਇਲਾਕੇ 'ਚੋਂ ਆਏ ਹਨ। ਇਸ ਕਰਕੇ ਬਾਪੂਧਾਮ ਕਲੋਨੀ ਨੂੰ ਹਾਲੇ ਵੀ ਕੰਟੋਨਮੈਂਟ ਜ਼ੋਨ ਵਿੱਚ ਰੱਖਿਆ ਗਿਆ ਹੈ। ਉੱਥੇ ਹੀ ਚੰਡੀਗੜ੍ਹ ਦੇ ਐਡਵਾਈਜ਼ਰ ਮਨੋਜ ਪਰੀਦਾ ਨੇ ਇਹ ਗ਼ੱਲ ਸਾਫ਼ ਕਰ ਦਿੱਤੀ ਗਈ ਹੈ ਕਿ ਬਾਪੂਧਾਮ ਨੂੰ ਕੰਟੋਨਮੈਂਟ ਜ਼ੋਨ ਦੇ ਟੈਗ ਵਿੱਚੋਂ ਨਹੀਂ ਕੱਢਿਆ ਜਾਵੇਗਾ, ਜਦੋਂ ਤੱਕ ਉਸ 'ਚੋਂ ਸਾਰੇ ਮਰੀਜ਼ ਠੀਕ ਨਹੀਂ ਹੋ ਜਾਂਦੇ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਗਵਰਨਰ ਵੀਪੀ ਬਦਨੌਰ ਨੇ ਕਿਹਾ ਕਿ ਬਾਪੂਧਾਮ ਦਾ ਕੁਝ ਏਰੀਆ ਕੈਂਟੋਨਮੈਂਟ ਜ਼ੋਨ 'ਚੋਂ ਕੱਢ ਦਿੱਤਾ ਜਾਵੇ ਤੇ ਲੋਕਾਂ ਨੂੰ ਆਪਣਾ ਸਮਾਨ ਲੈ ਕੇ ਆਉਣ ਦੀ ਛੂਟ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇ ਅਗਲੇ 10 ਦਿਨਾਂ ਤੱਕ ਬਾਪੂਧਾਮ ਕਲੋਨੀ 'ਚ ਕੋਈ ਕੇਸ ਸਾਹਮਣੇ ਨਹੀਂ ਆਉਂਦਾ ਤਾਂ ਇਲਾਕੇ ਨੂੰ ਕੇਂਦਰ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਛੂਟ ਦਿੱਤੀ ਜਾਵੇਗੀ।
Last Updated : Jun 4, 2020, 2:56 PM IST