ਬੈਂਕ ਨਾਲ 35 ਲੱਖ ਰੁਪਏ ਦੀ ਠੱਗੀ, 1 'ਤੇ ਮਾਮਲਾ ਦਰਜ
ਪਟਿਆਲਾ 'ਚ ਇੱਕ ਬੈਂਕ ਨਾਲ 35 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮ ਏਟੀਐੱਮ ਮਸ਼ੀਨ 'ਚ ਪਹਿਲਾ ਕਾਰਡ ਸਵਾਈਪ ਕਰਦੇ, ਫਿਰ ਪਿਨਕੋਡ ਤੇ ਅਮਾਊਂਟ ਭਰਦੇ। ਜਦੋਂ ਏਟੀਐੱਮ 10 ਸੈਕਿੰਡ ਦਾ ਸਮਾਂ ਪ੍ਰੋਸੈਸਿੰਗ 'ਚ ਲੈਂਦਾ ਤਾਂ ਉਹ ਏਟੀਐੱਮ ਦੀ ਬਾਹਰੀ ਤਾਰ ਅਤੇ ਮਸ਼ੀਨ ਨੂੰ ਹਿਲਾਉਂਦੇ ਰਹਿੰਦੇ ਸਨ। ਇਸ ਨਾਲ ਉਨ੍ਹਾਂ ਦੇ ਅਕਾਊਂਟ 'ਚੋਂ ਕੋਈ ਪੈਸਾ ਨਹੀਂ ਕੱਟਦਾ ਤੇ ਟਰਾਂਜ਼ੈਕਸ਼ਨ ਵੀ ਕੈਂਸਲ ਹੋ ਜਾਂਦੀਆਂ ਸਨ ਪਰ ਏਟੀਐੱਮ 'ਚੋਂ ਪੈਸਾ ਬਾਹਰ ਆ ਜਾਂਦਾ ਸੀ। ਪੁਲਿਸ ਨੇ ਇਸ ਮਾਮਲੇ 'ਚ ਯੂਪੀ ਦੇ ਵਿਸ਼ਾਲ ਸਿੰਘ 'ਤੇ ਮਾਮਲਾ ਦਰਜ ਕਰ ਲਿਆ ਹੈ। ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਸਾਈਬਰ ਕ੍ਰਾਈਮ ਬ੍ਰਾਂਚ ਵੱਲੋਂ ਛਾਣਬੀਨ ਕੀਤੀ ਗਈ ਅਤੇ ਸੀਸੀਟੀਵੀ ਕੈਮਰੇ ਖੰਗਾਲੇ ਹਨ। ਪੁਲਿਸ ਦਾ ਦਾਅਵਾ ਹੈ ਕਿ ਜਲਦ ਹੀ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਏਗਾ।