ਦੇਸ਼ ਭਰ ਵਿੱਚ ਬੈਂਕ ਮੁਲਾਜਮਾਂ ਵੱਲੋਂ ਦੋ ਦਿਨਾ ਹੜਤਾਲ - ਬੈਂਕ ਮੁਲਾਜਮਾਂ ਦੀ ਹੜਤਾਲ
ਅੰਮ੍ਰਿਤਸਰ: ਕੇਂਦਰ ਸਰਕਾਰ ਵੱਲੋਂ ਸਾਰੇ ਸਰਕਾਰੀ ਬੈਂਕਾਂ ਨੂੰ ਪ੍ਰਾਇਵੇਟ ਬੈਂਕਾਂ ਵਿੱਚ ਤਬਦੀਲ ਕਰਨ ਜਾ ਰਹੀ ਹੈ ਇਸ ਨੂੰ ਲੈ ਕੇ ਸਾਰੇ ਦੇਸ਼ ਭਰ ਵਿੱਚ ਯੂਐਫਬੀਯੂ ਦੇ ਬੈਨਰ ਹੇਠ ਬੈਂਕ ਮੁਲਾਜਮਾਂ ਵੱਲੋ ਦੋ ਦਿਨ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਜਿਸਦੇ ਚੱਲਦੇ ਬੈਂਕ ਮੁਲਾਜਮਾਂ ਵਲੋਂ ਸ਼ਹਿਰ ਭਰ ਵਿੱਚ ਰੋਸ ਮਾਰਚ ਕੱਢਿਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਪਹਿਲਾਂ ਹੀ ਸਾਰੇ ਸਰਕਾਰੀ ਅਦਾਰੇ ਪ੍ਰਾਇਵੇਟ ਹੱਥਾਂ ਵਿੱਚ ਵੇਚ ਦਿੱਤੇ ਹਨ, ਤੇ ਹੁਣ ਬੈਂਕਾਂ ਨੂੰ ਵੀ ਮਰਜ ਕੀਤਾ ਜਾ ਰਿਹਾ ਹੈ। ਜਿਸਨੂੰ ਉਹ ਹੋਣ ਨਹੀਂ ਦੇਣਗੇ। ਇਸ ਤੋਂ ਇਲਾਵਾ ਕਰਮਚਾਰੀਆਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਉਹ ਦੱਸਣਾ ਚਾਹੁੰਦੇ ਹਨ ਜਨਤਾ ਦੇਸ਼ ਦਾ ਤਖਤ ਪਲਟ ਸਕਦੀ ਹੈ ਹੁਣ ਮੋਦੀ ਸਰਕਾਰ ਨੂੰ ਸੱਤਾ ਚ ਆਉਣ ਨਹੀਂ ਦਿੱਤਾ ਜਾਵੇਗਾ।