ਸਰਕਾਰ ਵੱਲੋਂ ਬੈਂਕਾਂ ਨੂੰ ਮਰਜ਼ ਕਰਨ ਦੇ ਫੈਸਲੇ ਖਿਲਾਫ ਬੈਂਕ ਮੁਲਾਜ਼ਮਾਂ ਨੇ ਕੀਤਾ ਵਿਰੋਧ - 10 ਬੈਂਕਾਂ ਨੂੰ ਮਰਜ ਕਰਕੇ 4 ਬੈਂਕ ਬਣਾਏ
ਕੇਂਦਰ ਸਰਕਾਰ ਵੱਲੋਂ ਬੈਂਕਾਂ ਨੂੰ ਮਰਜ਼ ਕੀਤੇ ਜਾਣ ਦੇ ਫ਼ੈਸਲੇ ਤੋਂ ਬਾਅਦ ਬਠਿੰਡਾ ਦੇ ਬੈਂਕ ਦੇ ਕਰਮਚਾਰੀਆਂ ਵੱਲੋਂ ਪੰਜਾਬ ਨੈਸ਼ਨਲ ਬੈਂਕ ਮਾਡਲ ਟਾਊਨ ਵਿਖੇ ਵਿਰੋਧ ਕੀਤਾ ਗਿਆ। ਯੂਨਾਈਟਿਡ ਫਾਰਮ ਆਫ਼ ਬੈਂਕ ਯੂਨੀਅਨ ਦੇ ਸੱਦੇ 'ਤੇ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਕੱਠੇ ਹੋ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਕੇਂਦਰ ਸਰਕਾਰ ਵਿਰੁੱਧ ਇਹ ਵਿਰੋਧ ਬੀਤੇ ਦਿਨ ਵਿੱਤ ਮੰਤਰੀ ਦੁਆਰਾ 10 ਬੈਂਕਾਂ ਨੂੰ ਮਰਜ ਕਰਕੇ 4 ਬੈਂਕ ਬਣਾਏ ਜਾਣ ਦੀ ਘੋਸ਼ਣਾ ਨੂੰ ਲੈ ਕੇ ਕੀਤਾ ਗਿਆ।