ਤੇਲ ਦੀਆਂ ਕੀਮਤਾਂ ਨੂੰ ਲੈ ਕੇ ਕੈਪਟਨ ਸਰਕਾਰ 'ਤੇ ਵਰ੍ਹੇ ਬਲਵਿੰਦਰ ਸਿੰਘ ਭੂੰਦੜ - ਤੇਲ ਦੀਆਂ ਕੀਮਤਾਂ ਤੇ ਬੋਲੇ ਬਲਵਿੰਦਰ ਸਿੰਘ ਭੂੰਦੜ
ਤਲਵੰਡੀ ਸਾਬੋ: ਰਾਜ ਸਭਾ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਨੇ ਤਲਵੰਡੀ ਸਾਬੋ ਵਿੱਖੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਤੇਲ ਕੀਮਤਾਂ ਦੇ ਮੁੱਦੇ 'ਤੇ ਕੈਪਟਨ ਸਰਕਾਰ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਤੇਲ ਕੀਮਤਾਂ ਘਟਾਉਣਾ ਚਾਹੁੰਦੀ ਹੈ ਤਾਂ ਪਹਿਲਾਂ ਆਪਣੇ ਵੱਲੋਂ ਲਾਏ ਗਏ ਟੈਕਸ ਨੂੰ ਘਟਾਵੇ ਤਾਂ ਫਿਰ ਕੇਂਦਰ ਸਰਕਾਰ ਨੂੰ ਕਹਾਂਗੇ, ਜੇ ਕੇਂਦਰ ਸਰਕਾਰ ਟੈਕਸ ਘੱਟ ਨਹੀਂ ਕਰੇਗਾ ਤਾਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।