'ਅਕਾਲੀਆਂ ਤੇ ਕਾਂਗਰਸੀਆਂ ਨੇ ਘਪਲਿਆਂ ਲਈ ਇੱਕ ਦੂਜੇ ਨਾਲ ਕੀਤੀ ਡੀਲ' - vidhan sabha session
ਪੰਜਾਬ ਵਿਧਾਨ ਸਭਾ ਇਜਲਾਸ ਦੇ ਪਹਿਲੇ ਦਿਨ ਸਦਨ ਵਿੱਚ ਕਾਫ਼ੀ ਹੰਗਾਮਾ ਹੋਇਆ ਤੇ ਕਾਂਗਰਸ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਹੱਥਾਂ ਵਿੱਚ ਛਣਕਣੇ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਉੱਥੇ ਹੀ ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਬਲਵਿੰਦਰ ਬੈਂਸ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀਆਂ ਤੇ ਕਾਂਗਰਸੀਆਂ ਨੇ ਘਪਲਿਆਂ ਦੀ ਇੱਕ ਦੂਜੇ ਨਾਲ ਕੀਤੀ ਡੀਲ ਕੀਤੀ ਹੈ। ਬਲਵਿੰਦਰ ਬੈਂਸ ਨੇ ਕਿਹਾ ਕਿ ਛਣਕਣੇ ਖੜਕਾਉਣ ਦੀ ਲੋੜ ਇਸ ਕਰਕੇ ਪਈ ਕਿਉਂਕਿ, ਲੋਕ ਕਹਿੰਦੇ ਉਹ ਫ਼ੈਸਲੇ ਕਰਕੇ ਗਏ ਪਰ ਮੈਂ ਕਹਿੰਦਾ ਉਹ ਡੀਲ ਕਰਕੇ ਗਏ ਹਨ।