ਰਾਜੋਆਣਾ ਦੀ ਸਜ਼ਾ ਤਬਦੀਲੀ ਸਬੰਧੀ ਗੁਰੂ ਸਾਹਿਬ ਉੱਤੇ ਹੈ ਭਰੋਸਾ: ਕਮਲਦੀਪ ਕੌਰ - patiala central jail
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਫਾਂਸੀ ਦੀ ਸਜਾ ਕੱਟ ਰਹੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਉਨ੍ਹਾਂ ਨੂੰ ਮਿਲਣ ਪਟਿਆਲਾ ਕੇਂਦਰੀ ਜੇਲ੍ਹ ਪਹੁੰਚੀ। ਜੇਲ੍ਹ ਵਿੱਚ ਕਮਲਦੀਪ ਨੇ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮਲਦੀਪ ਕੌਰ ਨੇ ਦੱਸਿਆ ਕਿ ਰਾਜੋਆਣਾ ਦੀ ਫਾਂਸੀ ਦੀ ਸਜਾ ਉਮਰ ਕੈਦ ਦੀ ਸਜਾ ਵਿੱਚ ਤਬਦੀਲ ਹੋਣ ਦਾ ਕੋਈ ਸਰਕਾਰੀ ਪੱਤਰ ਨਹੀਂ ਆਇਆ, ਫਿਰ ਵੀ ਉਹਨਾਂ ਨੂੰ ਯਕੀਨ ਹੈ ਕਿ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੇ ਭਾਈ ਦੀ ਸਜ਼ਾ ਤਬਦੀਲ ਕੀਤੀ ਜਾਵੇਗੀ। ਕੁਲਦੀਪ ਕੌਰ ਨੇ ਕਿਹਾ ਕਿ ਉਨ੍ਹਾਂ 'ਤੇ ਗੁਰੂ ਸਾਹਿਬ ਦੀ ਮਿਹਰ ਤੇ ਉਨ੍ਹਾਂ ਨੂੰ ਬੱਸ ਹੁਣ ਸਰਕਾਰੀ ਪੱਤਰ ਦਾ ਇੰਤਜਾਰ ਹੈ।