ਬਲਵੰਤ ਮੁਲਤਾਨੀ ਕਤਲ ਮਾਮਲਾ:ਸੁਮੇਧ ਸੈਣੀ ਦੀਆਂ ਵਧੀਆਂ ਮੁਸ਼ਕਲਾਂ, ਐਸਸੀ ਨੇ ਮੰਗੀ ਚਾਰਜਸ਼ੀਟ
ਚੰਡੀਗੜ੍ਹ: ਬਲਵੰਤ ਸਿੰਘ ਮੁਲਤਾਨੀ ਕਤਲ ਮਾਮਲੇ 'ਚ ਨਾਮਜ਼ਦ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਇਸ ਮਾਮਲੇ 'ਚ ਸੁਮੇਧ ਸੈਣ ਦੇ ਖਿਲਾਫ ਮੋਹਾਲੀ ਕੋਰਟ 'ਚ ਜਲਦ ਹੀ ਟ੍ਰਾਈਲ ਸ਼ੁਰੂ ਹੋ ਜਾਵੇਗਾ। ਸੁਮੇਧ ਸੈਣੀ ਖਿਲਾਫ ਪੰਜਾਬ ਪੁਲਿਸ ਦੀ ਐਸਆਈਟੀ ਟੀਮ ਵੱਲੋਂ ਮੋਹਾਲੀ ਕੋਰਟ 'ਚ ਚਾਰਜਸ਼ੀਟ ਫਾਈਲ ਕੀਤੀ ਗਈ ਹੈ। ਇਸ ਤੋਂ ਇਲਾਵਾ ਹੁਣ ਸੁਪਰੀਮ ਕੋਰਟ ਨੇ ਵੀ ਪੰਜਾਬ ਪੁਲਿਸ ਨੂੰ ਸਾਬਕਾ ਡੀਜੀਪੀ ਵਿਰੁੱਧ ਦਰਜ ਐਫਆਈਆਰ ਤੇ ਚਾਰਜਸ਼ੀਟ ਰਿਕਾਰਡ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ। ਸੁਪਰੀਮ ਕੋਰਟ ਨੇ ਬੀਤੇ ਸਾਲ ਦਸੰਬਰ 'ਚ ਮੁਲਤਾਨੀ ਕਤਲ ਮਾਮਲੇ 'ਚ ਸੁਮੇਧ ਸੈਣੀ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪਿਛਲੇ ਸਾਲ ਸਤੰਬਰ ਵਿੱਚ ਸੈਣੀ ਦੀ ਅੰਤਮ ਜ਼ਮਾਨਤ 'ਤੇ ਨਵੀਂ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਉੱਤੇ ਵਿਚਾਰ ਕਰਨ ਤੋਂ ਨਾਂਹ ਕਰ ਦਿੱਤੀ ਸੀ।