ਅਕਾਲੀਆਂ ਨੇ ਇਹੀ ਛਣਕਣੇ ਆਪਣੇ ਕਾਰਜਕਾਲ 'ਚ ਲੋਕਾਂ ਨੂੰ ਦਿੱਤੇ: ਬਲਜਿੰਦਰ ਕੌਰ - ਆਮ ਆਦਮੀ ਪਾਰਟੀ ਬਲਜਿੰਦਰ ਕੌਰ
ਵੀਰਵਾਰ ਨੂੰ ਸੱਦੇ ਗਏ ਵਿਸ਼ੇਸ਼ ਇਜਲਾਸ 'ਚ ਅਕਾਲੀ ਵੱਲੋਂ ਰਾਜਪਾਲ ਦੇ ਭਾਸ਼ਣ ਦੌਰਾਨ ਛਣਕਣੇ ਵਜਾਉਣ 'ਤੇ ਆਪ ਦੀ ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਅਕਾਲੀਆਂ ਨੇ ਆਪਣੇ ਰਾਜ ਦੌਰਾਨ ਜੋ ਛਣਕਣੇ ਵੰਡੇ ਸਨ, ਉਹੀ ਛਣਕਣੇ ਉਨ੍ਹਾਂ ਅੱਜ ਸਰਕਾਰ ਨੂੰ ਦਿਖਾਏ ਹਨ। ਅੱਗੇ ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਸੁਨੀਲ ਜਾਖੜ ਥਰਮਲ ਪਲਾਂਟ 'ਚ ਹੋ ਰਹੇ ਘੋਟਾਲਿਆਂ ਬਾਰੇ ਕਹਿੰਦੇ ਸੀ ਪਰ ਕਾਂਗਰਸ ਸਰਕਾਰ ਵੇਲੇ ਉਨ੍ਹਾਂ ਨੂੰ ਘੋਟਾਲੇ ਨਜ਼ਰ ਨਹੀਂ ਆਉਂਦੇ। ਕਾਂਗਰਸ ਨਾਲ ਆਮ ਆਦਮੀ ਪਾਰਟੀ ਦੇ ਨਾਲ ਰੱਲਕੇ ਚੱਣ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਇਸ ਲਈ ਇਹ ਸਭ ਕਰ ਰਹੇ ਹਨ ਕਿਉਂਕਿ ਅਕਾਲੀ ਦਲ ਆਮ ਆਦਮੀ ਪਾਰਟੀ ਤੋਂ ਡਰਦਾ ਹੈ।
Last Updated : Jan 16, 2020, 6:12 PM IST