ਬਲਬੀਰ ਸਿੰਘ ਸੀਨੀਅਰ ਦੀ ਮੌਤ 'ਤੇ ਰੋਪੜ ਵਾਸੀਆਂ ਨੇ ਪ੍ਰਗਟਾਇਆ ਦੁੱਖ - ਨਾਮਵਰ ਸਿਤਾਰਾ ਗੁਆਵ ਲਿਆ
ਰੋਪੜ: ਹਾਕੀ ਓਲੰਪੀਅਨ ਸੀਨੀਅਰ ਬਲਬੀਰ ਸਿੰਘ ਦਾ ਅੱਜ ਦੇਹਾਂਤ ਹੋ ਗਿਆ ਹੈ ਜਿਸ ਤੋਂ ਬਾਅਦ ਉਨ੍ਹਾਂ ਦੇ ਚਾਹੁਣ ਵਾਲਿਆਂ ਵਿੱਚ ਸੋਗ ਦੀ ਲਹਿਰ ਹੈ। ਜਦੋਂ ਉਨ੍ਹਾਂ ਨੂੰ ਬਲਬੀਰ ਸਿੰਘ ਸੀਨੀਅਰ ਦੀ ਮੌਤ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਹਾਕੀ ਪ੍ਰੇਮੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਬਲਬੀਰ ਸਿੰਘ ਦੀ ਮੌਤ ਦੀ ਖ਼ਬਰ ਸੁਣ ਕੇ ਬਣਾ ਦੁੱਖ ਲੱਗਿਆ ਹੈ ਤੇ ਭਾਰਤ ਨੇ ਹਾਕੀ ਦਾ ਨਾਮਵਰ ਸਿਤਾਰਾ ਗੁਆ ਲਿਆ ਹੈ।