ਮੋਹਾਲੀ ਤੋਂ ਬਲਬੀਰ ਸਿੱਧੂ ਅਤੇ ਹਰਭਜਨ ਮਾਨ ਨੇ ਪਾਈ ਵੋਟ - loksabha elections
ਮੋਹਾਲੀ : ਐੱਮਐੱਲਏ ਬਲਬੀਰ ਸਿੰਘ ਸਿੱਧੂ ਨੇ ਹਲਕੇ ਵਿੱਚ ਬਣੇ ਪੋਲਿੰਗ ਬੂਥਾਂ ਦਾ ਜਾਇਜ਼ਾ ਵੀ ਲਿਆ ਅਤੇ ਜਾਇਜ਼ਾ ਲੈਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਰਿਵਾਰ ਸਮੇਤ ਆ ਕੇ ਵੋਟ ਪਾਈ। ਇਸੇ ਦੌਰਾਨ ਪੰਜਾਬ ਦੇ ਉੱਘੇ ਲੋਕ-ਗਾਇਕ ਤੇ ਅਦਾਕਾਰ ਹਰਭਜਨ ਮਾਨ ਨੇ ਵੀ ਆਪਣੀ ਵੋਟ ਦਾ ਭੁਗਤਾਨ ਕੀਤਾ। ਉਨ੍ਹਾਂ ਇਸ ਸਮੇਂ ਬੋਲਦਿਆਂ ਕਿਹਾ ਕਿ ਲੋਕਤੰਤਰ ਦੇ ਇਸ ਹੱਕ ਵਾਸਤੇ ਬਹੁਤ ਹੀ ਕੁਰਬਾਨੀਆਂ ਹੋਈਆਂ ਹਨ, ਇਸ ਲਈ ਲੋਕਾਂ ਨੂੰ ਇਸ ਦੀ ਵਰਤੋਂ ਕਰਨੀ ਜਰੂਰ ਕਰਨੀ ਚਾਹੀਦੀ ਹੈ।