ਸਿਮਰਜੀਤ ਬੈਂਸ ਦਾ ਬਿੱਟੂ ਅਤੇ ਗਰੇਵਾਲ ਨੂੰ ਠੋਕਵਾਂ ਜਵਾਬ, ਕਿਹਾ- ਬੈਂਸ ਇੱਕ 'ਖੁੱਲ੍ਹੀ ਕਿਤਾਬ' - PUNJABI KHABRAN
ਲੁਧਿਆਣਾ 'ਚ ਲੋਕ ਇਨਸਾਫ਼ ਪਾਰਟੀ ਦੇ ਮੁੱਖੀ ਅਤੇ ਪੀਡੀਏ ਦੇ ਉਮੀਦਵਾਰ ਸਿਮਰਜੀਤ ਬੈਂਸ ਨੇ ਮਹੇਸ਼ਇੰਦਰ ਗਰੇਵਾਲ ਅਤੇ ਰਵਨੀਤ ਬਿੱਟੂ ਵੱਲੋਂ ਉਨ੍ਹਾਂ 'ਤੇ ਲਗਾਏ ਜਾ ਰਹੇ ਜਾਇਦਾਦ ਦੇ ਇਲਜ਼ਾਮਾਂ ਸਬੰਧੀ ਸਫਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੈਂਸ ਇੱਕ 'ਖੁੱਲ੍ਹੀ ਕਿਤਾਬ' ਹੈ ਕੋਈ ਵੀ ਪੜ੍ਹ ਸਕਦਾ ਹੈ। ਵਿਰੋਧੀਆਂ ਕੋਲ ਕੋਈ ਹੋਰ ਮੁੱਦਾ ਨਹੀਂ ਹੈ ਤਾਂ ਹੀ ਵਿਰੋਧੀ ਜਾਣਬੁੱਝ ਕੇ ਅਜਿਹੇ ਇਲਜ਼ਾਮ ਲਗਾ ਕੇ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਦੀਆਂ ਕੋਸ਼ਿਸਾਂ ਕਰ ਰਹੇ ਹਨ।