ਬਾਦਲ ਪਰਿਵਾਰ ਹੁਣ ਤੱਕ ਫੋਕੇ ਵਾਅਦੇ ਕਰਦਾ ਆਇਆ ਹੈ: ਅਮਰਿੰਦਰ ਰਾਜਾ ਵੜਿੰਗ - akali dal
ਬਠਿੰਡਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਰਾਜਾ ਵੜਿੰਗ ਨੇ ਬਠਿੰਡਾ ਦੇ ਰੋਜ਼ ਗਾਰਡਨ ਵਿਖੇ ਪਹੁੰਚੇ ਕੇ ਸੈਰ ਕਰ ਰਹੇ ਸ਼ਹਿਰ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਹੱਕ ਵਿੱਚ ਵੋਟਾਂ ਪਾਉਣ ਦੀ ਅਪਿਲ ਕੀਤੀ। ਰਾਜਾ ਵੜਿੰਗ ਨੇ ਬਾਦਲ ਪਰਿਵਾਰ 'ਤੇ ਨਿਸ਼ਾਨੇ ਵਿੰਨ੍ਹੇ ਤੇ ਕਿਹਾ ਕਿ ਬਾਦਲ ਪਰਿਵਾਰ ਹੁਣ ਤੱਕ ਫੋਕੇ ਵਾਅਦੇ ਹੀ ਕਰਦਾ ਆਇਆ ਹੈ। ਅਕਾਲੀ ਦਲ ਅੱਜ ਤੱਕ ਬਸ ਪੈਸਿਆ ਦੇ ਸਿਰ 'ਤੇ ਹੀ ਚੋਣਾਂ ਜਿੱਤਦੀ ਆਈ ਹੈ।