ਬਾਦਲ ਪਰਿਵਾਰ ਨੇ ਦੇਸ਼ਾਂ ਵਿਦੇਸ਼ਾਂ 'ਚ ਵਸਦੇ ਲੋਕਾਂ ਨੂੰ ਨਵੇਂ ਸਾਲ ਦੀਆਂ ਦਿੱਤੀਆਂ ਵਧਾਈਆਂ
ਚੰਡੀਗੜ੍ਹ: ਸ਼੍ਰੋਮਣੀ ਆਕਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ ਨੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਸਭ ਦੀ ਚੰਗੀ ਸਿਹਤ ਲਈ ਅਰਦਾਸ ਕੀਤੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਦੇਸ਼ਾਂ ਵਿਦੇਸ਼ਾਂ 'ਚ ਵਸਦੇ ਸਮੂਹ ਭੈਣ ਭਰਾਵਾਂ ਨੂੰ ਨਵੇਂ ਸਾਲ ਦੀਆਂ ਢੇਰ ਮੁਬਾਰਕਾਂ ! ਗੁਰੂ ਸਾਹਿਬ ਮਿਹਰ ਕਰਨ ਤੇ ਸਾਲ 2020 ਸਾਰਿਆਂ ਲਈ ਚੰਗੀ ਸਿਹਤ, ਸ਼ਾਂਤੀ ਅਤੇ ਖੁਸ਼ਹਾਲੀ ਦੀਆਂ ਬਖਸ਼ਿਸ਼ਾਂ ਲੈ ਕੇ ਆਵੇ। ਸ਼੍ਰੋਮਣੀ ਆਕਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੀਤਿਆ ਸਾਲ ਸਾਡੇ ਕੋਲ ਢੇਰ ਸਾਰੀਆਂ ਯਾਦਾਂ ਛੱਡ ਕੇ ਗਿਆ ਹੈ। ਗੁਰੂ ਸਾਹਿਬ ਮਿਹਰ ਕਰਨ ਅਤੇ ਨਵੇਂ ਸਾਲ ਦੀ ਸ਼ੁਰੂਆਤ, ਸਭਨਾਂ ਲਈ ਸ਼ਾਂਤੀ, ਖੁਸ਼ੀਆਂ ਤੇ ਉਮੀਦਾਂ ਦੇ ਭੰਡਾਰ ਲੈ ਕੇ ਆਵੇ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਗੁਰੂ ਮਹਾਰਾਜ ਜੀ ਦੀ ਅਪਾਰ ਬਖ਼ਸ਼ਿਸ਼ ਸਦਕਾ, ਨਵੇਂ ਸਾਲ ਦੇ ਮੌਕੇ, ਪਾਵਨ ਦਰ ਸ੍ਰੀ ਦਰਬਾਰ ਸਾਹਿਬ ਵਿਖੇ ਹਾਜ਼ਰੀ ਭਰਨ ਦਾ ਸੁਭਾਗ ਪਾ ਕੇ ਅਤੇ ਗੁਰੂ ਦਰਸ਼ਨ ਕਰਕੇ ਮਨ ਨੂੰ ਅਥਾਹ ਸ਼ਾਂਤੀ ਮਿਲੀ। ਗੁਰੂ ਚਰਨਾਂ 'ਚ ਨਤਮਸਤਕ ਹੋ ਕੇ 'ਸਰਬੱਤ ਦੇ ਭਲੇ' ਦੀ ਅਰਦਾਸ ਕੀਤੀ। ਵਾਹਿਗੁਰੂ ਕਰੇ ਨਵੇਂ ਸਾਲ ਦਾ ਹਰ ਦਿਨ ਸੁਭਾਗਾ ਚੜ੍ਹੇ ਅਤੇ ਤੁਹਾਡੇ ਸਭਨਾਂ ਦੇ ਵਿਹੜੇ ਖੁਸ਼ੀਆਂ ਵਰਸਾਵੇ। ਨਵੇਂ ਸਾਲ ਦੀਆਂ ਵਧਾਈਆਂ।