ਬੱਬੂ ਦੀ ਵਾਈਰਲ ਵੀਡੀਉ 'ਤੇ ਲੋਕਾਂ ਨੇ ਕਿਹਾ, ਇੱਕੋ ਪੱਖ ਵੇਖਣਾ ਠੀਕ ਨਹੀਂ ... - babu maan public reaction
ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਅਕਸਰ ਪੰਜਾਬੀ ਗਾਇਕਾਂ ਦੀਆਂ ਰੰਜਿਸ਼ਾਂ ਅਤੇ ਲੜਾਈ ਝਗੜੇ ਹੁੰਦੇ ਰਹਿੰਦੇ ਹਨ। ਆਮ ਤੌਰ 'ਤੇ ਕਈ ਇਤਰਾਜ਼ਯੋਗ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਅਜਿਹੀ ਹੀ ਇੱਕ ਵਾਇਰਲ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਪੰਜਾਬੀ ਇੰਡਸਟਰੀ ਦਾ ਮਾਨ ਕਹੇ ਜਾਣ ਵਾਲੇ ਬੱਬੂ ਮਾਨ ਆਪਣੇ ਪ੍ਰਸ਼ੰਸ਼ਕ ਨੂੰ ਥੱਪੜ ਮਾਰਦੇ ਹੋਏ ਨਜ਼ਰ ਆਏ, ਜਿਸ ਤੋਂ ਬਾਅਦ ਇਹ ਵੀਡੀਓ ਕਾਫ਼ੀ ਵਾਈਰਲ ਹੋ ਗਈ। ਇਸ ਉੱਤੇ ਲੋਕਾਂ ਦਾ ਕੀ ਕਹਿਣਾ ਹੈ, ਵੇਖੋ ਵੀਡੀਓ