ਬਾਬਾ ਸਾਹਿਬ ਨੇ ਭਾਰਤ ਨੂੰ ਦੁਨੀਆਂ ਭਰ ਵਿੱਚ ਦਿਵਾਈ ਵਿਲੱਖਣਤਾ: ਵਿਜੈ ਸਾਂਪਲਾ - ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ
ਫਿਰੋਜ਼ਪੁਰ: ਆਪਣੀ ਕਾਬਲੀਅਤ ਨਾਲ ਦੇਸ਼ ਵਿਚ ਨਾਮਣਾ ਖੱਟਣ ਅਤੇ ਦੇਸ਼ ਦਾ ਸੰਵਿਧਾਨ ਲਿਖਣ ਵਾਲੇ ਡਾ. ਭੀਮ ਰਾਓ ਅੰਬੇਦਕਰ ਜੀ ਨੂੰ ਸਮਰਪਿਤ ਫਿਰੋਜ਼ਪੁਰ ਵਿਖੇ ਵਿਚਾਰ ਗੋਸ਼ਟੀ ਹੋਈ। ਫਿਰੋਜ਼ਪੁਰ ਵਿਖੇ ਹੋਏ ਸਮਾਗਮ ਦੌਰਾਨ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੇ ਪਹੁੰਚ ਕਰਕੇ ਜਿੱਥੇ ਡਾਕਟਰ ਭੀਮ ਰਾਓ ਅੰਬੇਦਕਰ ਦਾ ਸਮਾਜ, ਦੇਸ਼ ਵਿੱਚ ਪਾਏ ਯੋਗਦਾਨ ਦਾ ਜਿਕਰ ਕਰਦਿਆਂ ਭਾਰਤ ਵਾਸੀਆਂ ਨੂੰ ਏਕੇ ਦਾ ਪ੍ਰਗਟਾਵਾ ਕਰਨ ਦਾ ਅਪੀਲ ਕੀਤੀ। ਫਿਰੋਜ਼ਪੁਰ ਪੁੱਜੇ ਵਿਜੈ ਸਾਪਲਾ ਨੇ ਸਪੱਸ਼ਟ ਕੀਤਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦੇ ਹੋਏ, ਜਿਥੇ ਆਜ਼ਾਦ ਭਾਰਤ ਦਾ ਸੰਵਿਧਾਨ ਲਿਖ ਦੇਸ਼ ਨੂੰ ਵਿਲੱਖਣਤਾ ਪ੍ਰਦਾਨ ਕੀਤੀ।